ਕੌਮੀ ਇਤਿਹਾਸਿਕ ਯਾਦਗਰਾਂ ਅਤੇ ਵਿਰਸੇ-ਵਿਰਾਸਤ ਦੇ ਗੰਭੀਰ ਵਿਸ਼ੇ ਉਤੇ ਸਿੱਖ ਕੌਮ ਸੁਚੇਤ ਹੋਵੇ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਲਿਖੀ ਚਿੱਠੀ

Simranjit Singh Mann

ਅੰਮ੍ਰਿਤਸਰ : "ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਉਤੇ ਮੁਤੱਸਵੀ ਫਿਰਕੂ ਆਗੂਆਂ ਨਾਲ ਸਾਂਝ ਰੱਖਣ ਵਾਲੇ ਰਵਾਇਤੀ ਆਗੂਆਂ ਦਾ ਪ੍ਰਬੰਧ ਹੈ, ਉਨ੍ਹਾਂ ਵੱਲੋਂ ਬੀਤੇ ਲੰਮੇ ਸਮੇਂ ਤੋਂ ਕੇਵਲ ਸਿੱਖੀ ਰਵਾਇਤਾ, ਮਰਿਯਾਦਾਵਾ, ਨਿਯਮਾਂ ਨੂੰ ਢਾਅ ਲਗਾਉਣ ਹਿੱਤ ਹੀ ਦੁਖਦਾਇਕ ਅਮਲ ਹੀ ਨਹੀਂ ਹੁੰਦੇ ਆ ਰਹੇ ਬਲਕਿ ਇਹ ਰਵਾਇਤੀ ਆਗੂ ਤੇ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀ ਸਿੱਖ ਕੌਮ ਨਾਲ ਸਬੰਧਤ ਮਹਾਨ ਇਤਿਹਾਸਿਕ ਇਮਾਰਤਾ, ਯਾਦਗਰਾਂ, ਵਿਰਸੇ-ਵਿਰਾਸਤ ਨੂੰ ਵੀ ਇਕ ਸਿੱਖ ਵਿਰੋਧੀ ਸਾਜ਼ਿਸ ਦਾ ਭਾਗੀ ਬਣ ਕੇ ਨਿਰੰਤਰ ਖ਼ਤਮ ਕਰਨ ਦੇ ਅਮਲ ਕਰਦੇ ਆ ਰਹੇ ਹਨ। ਇਸ ਬਾਰੇ ਸਿੱਖ ਕੌਮ ਨੂੰ ਬਹੁਤ ਹੀ ਗੰਭੀਰ ਅਤੇ ਸੁਚੇਤ ਹੋਣ ਦੀ ਲੋੜ ਹੈ।"

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਇਤਿਹਾਸਿਕ ਸਥਾਨਾਂ, ਯਾਦਗਰਾਂ, ਇਮਾਰਤਾ, ਵਿਰਸੇ ਅਤੇ ਵਿਰਾਸਤ ਨੂੰ ਉਸੇ ਪੁਰਾਤਨ ਰੂਪ ਵਿਚ ਸੁਰੱਖਿਅਤ ਰੱਖਣ ਅਤੇ ਪੰਥ ਵਿਰੋਧੀ ਤਾਕਤਾਂ ਦੀ ਸਾਜ਼ਿਸ ਦਾ ਸਿਕਾਰ ਨਾ ਹੋਣ ਦੇ ਨਾਲ-ਨਾਲ ਸਿੱਖ ਕੌਮ ਨੂੰ ਵੀ ਇਸ ਵਿਸ਼ੇ ਤੇ ਸੁਚੇਤ ਤੇ ਖਬਰਦਾਰ ਕਰਦੇ ਹੋਏ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਲਿਖੇ ਗਏ ਇਕ ਪੱਤਰ ਵਿਚ ਪ੍ਰਗਟ ਕੀਤੇ।

ਉਨ੍ਹਾਂ ਇਸ ਗੱਲ 'ਤੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ ਕਿ ਜਦੋਂ  ਐਸ.ਜੀ.ਪੀ.ਸੀ. ਤੇ ਕਾਰ ਸੇਵਾ ਵਾਲੇ ਬਾਬਿਆਂ ਦੀ ਮਿਲੀਭੁਗਤ ਦੇ ਨਾਲ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਊੜ੍ਹੀ ਨੂੰ ਸ਼ਹੀਦ ਕਰਨ ਦੇ ਅਮਲ ਹੋਣ ਲੱਗੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਵਿਰੁੱਧ ਲੌਂਗੋਵਾਲ ਨੂੰ ਰੋਸ ਵੱਜੋ ਅਜਿਹਾ ਨਾ ਕਰਨ ਲਈ ਪੱਤਰ ਵੀ ਲਿਖਿਆ ਅਤੇ ਬੀਤੇ 69 ਦਿਨਾਂ ਤੱਕ ਇਸ ਵਿਰੁੱਧ ਮੋਰਚਾ ਵੀ ਲਗਾਇਆ ਪਰ ਇਸ ਦੇ ਬਾਵਜੂਦ ਵੀ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਗਜੈਕਟਿਵ ਕਮੇਟੀ ਨੇ ਇਸ ਕੌਮ ਵਿਰੋਧੀ ਕੀਤੇ ਜਾ ਰਹੇ ਅਮਲ ਤੋਂ ਤੋਬਾ ਕਰਨ ਦੀ ਕੋਈ ਗੱਲ ਨਾ ਕੀਤੀ, ਜੋ ਕਿ ਹੋਰ ਵੀ ਅਫ਼ਸੋਸਨਾਕ ਅਮਲ ਹਨ।

ਮਾਨ ਨੇ ਇਸ ਪੱਤਰ ਵਿਚ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਸਖ਼ਤ ਸਬਦਾਂ ਵਿਚ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਤੇ ਰਵਾਇਤੀ ਆਗੂਆਂ ਵੱਲੋਂ ਸਿੱਖ ਵਿਰਸੇ-ਵਿਰਾਸਤ ਅਤੇ ਯਾਦਗਰਾਂ ਨੂੰ ਖ਼ਤਮ ਕਰਨ ਦੇ ਅਮਲਾਂ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ । ਜੇ ਸਾਡੀ ਚੇਤਾਵਨੀ ਨੂੰ ਇਨ੍ਹਾਂ ਨੇ ਹਲਕੇ ਰੂਪ ਵਿਚ ਲਿਆ ਤਾਂ ਸਿੱਖ ਕੌਮ ਅਗਲੇ ਵੱਡੇ ਐਕਸਨ ਲਈ ਮਜ਼ਬੂਰ ਹੋਵੇਗੀ।