ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਚੌਕੀਆਂ ਲਗਾਉਣ ਤੋਂ ਤੋਬਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਕਿਲਨ ਏਰੀਆਂ ਇਲਾਕੇ ਵਿਚ ਕੁਲਦੀਪ ਸਿੰਘ ਨਾਮੀ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਖ ਚੌਕੀਆਂ ਲਗਾਉਣ ਦਾ..

Giani ji Doing Ardas

ਨੰਗਲ,  ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਕਿਲਨ ਏਰੀਆਂ ਇਲਾਕੇ ਵਿਚ ਕੁਲਦੀਪ ਸਿੰਘ ਨਾਮੀ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਖ ਚੌਕੀਆਂ ਲਗਾਉਣ ਦਾ ਸਿਲਸਿਲਾ ਅੱਜ  ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਦੇ ਦਖ਼ਲ ਤੋਂ ਬਾਅਦ ਬੰਦ ਹੋ ਗਿਆ। ਹੁਣ ਕੁਲਦੀਪ ਸਿੰਘ ਚੌਕੀਆਂ ਤਾਂ ਲਗਾਏਗਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਨਹੀ ਹੋਵੇਗੀ ਅਤੇ ਨਾ ਹੀ ਗੁਰਦਵਾਰਾਂ ਸਾਹਿਬ ਦੀ ਦਿਖ ਹੋਵੇਗੀ।

ਅੱਜ ਕਿਲਨ ਏਰੀਆ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੱੈਡ ਗ੍ਰੰਥੀ ਗਿਆਨੀ ਫੂਲਾ ਸਿੰਘ ਤੇ ਭਾਈ ਤਾਰਾ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਲਵਪ੍ਰੀਤ ਸਿੰਘ ਵਲੋਂ ਪੰਜ ਸਿੰਘਾਂ ਦੀ ਅਗਵਾਈ ਵਿਚ ਦੋ ਬਿਰਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਾਇਆ ਗਿਆ। 
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਨੇ ਦੱਸਿਆ ਕਿ ਕਿਲਨ ਏਰੀਆ ਵਿੱਚ ਕੁਲਦੀਪ ਸਿੰਘ ਨਾਮੀ ਵਿਅਕਤੀ ਬਾਬਾ ਵਡਭਾਗ ਸਿੰਘ ਦੀ ਚੌਕੀ ਲਾਉਂਦਾ ਸੀ ਜੋ ਕਿ ਸਿੱਖ ਪੰਥ ਵਿਚ ਪ੍ਰਵਾਨ ਨਹੀਂ।

ਇਸ ਦੀਆਂ ਸ਼ਿਕਾਇਤਾਂ ਤਖ਼ਤ ਸ੍ਰੀ ਕੇਗਸੜ੍ਹ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਆਈਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਦਾਸ ਸਮੇਤ ਭਾਈ ਤਾਰਾ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਹਰਪਾਲ ਸਿੰਘ, ਪਾਈ ਲਵਪ੍ਰੀਤ ਸਿੰਘ ਦੀ ਡਿਊਟੀ ਲਗਾਈ ਗਈ ਸੀ ਜਦੋ  ਉਨ੍ਹਾ ਵੇਖਿਆ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹਾਲਤ ਬਹੁਤ ਖਰਾਬ ਸੀ ਅਤੇ ਇੱਕ ਸਰੂਪ ਬਿਰਧ ਸੀ ਜਦੋਂ ਕਿ ਦੁਸਰੇ ਦੀ ਵੀ ਸੰਭਾਲ ਨਹੀਂ ਸੀ।