ਹੜ ਪ੍ਰਭਾਵਿਤ ਇਲਾਕਿਆਂ ਲਈ 51 ਲੱਖ ਰੁਪਏ ਦਾ ਯੋਗਦਾਨ ਪਾਇਆ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

50 ਸਟਾਫ਼ ਦੇ ਕਰਮਚਾਰੀਆਂ ਦੀ ਟੀਮ ਅਤੇ ਤਿੰਨ ਵੱਡੇ ਟਰੱਕ ਰਸਦ ਵੀ ਪਹਿਲਾਂ ਭੇਜੀ ਜਾ ਚੁੱਕੀ ਹੈ।

Flood

ਅੰਮ੍ਰਿਤਸਰ : ਮਹਾਰਾਸ਼ਟਰ ਦੇ ਸਾਂਗਲੀ ਅਤੇ ਕੋਹਲਾਪੁਰ ਦੇ ਇਲਾਕੇ ਵਿਚ ਆਏ ਹੜ ਕਾਰਣ ਜਿਥੇ ਸਮੁੱਚੇ ਇਲਾਕਿਆ ਵਿਚ ਰਹਿੰਦੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ। ਘਰਾਂ, ਦੁਕਾਨਾ ਅਤੇ ਹੋਰ ਰਹਿਣ ਦੀਆਂ ਥਾਂਵਾ 'ਤੇ ਪਾਣੀ ਭਰਿਆ ਪਿਆ ਹੈ। ਜਿਸ ਕਰ ਕੇ ਲੋਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਪਈ ਹੈ। ਭਾਂਵੇ ਕਿ ਇਨ੍ਹਾ ਪ੍ਰਭਾਵਿਤ ਇਲਾਕਿਆਂ ਵਿਚਲੇ ਲੋਕਾਂ ਦੀ ਮਦਦ ਲਈ ਮਹਾਰਾਸ਼ਟਰ ਸਰਕਾਰ ਵਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ। ਪਰ ਇਸਦੇ ਨਾਲ ਹੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮੈਨੇਜ਼ਮੈਂਟ ਬੋਰਡ ਵਲੋਂ ਵੀ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ।

ਬੋਰਡ ਦੇ ਪ੍ਰਧਾਨ ਅਤੇ ਉਘੇ ਉਦਯੋਗਪਤੀ ਸਰਦਾਰ ਭੁਪਿੰਦਰ ਸਿੰਘ ਮਿਨਹਾਂਸ ਅਤੇ ਮੀਤ ਪ੍ਰਧਾਨ  ਗੁਰਿੰਦਰ ਸਿੰਘ ਬਾਵਾ ਦੇ ਉਦਮ ਸਦਕਾਂ ਅਤੇ ਹੋਰ ਸਾਰੇ ਹੀ ਮੈਂਬਰਾਂ ਦੀ ਰਾਇ ਨਾਲ ਪਹਿਲਾਂ ਹੀ 50 ਸਟਾਫ਼ ਦੇ ਕਰਮਚਾਰੀਆਂ ਦੀ ਟੀਮ ਅਤੇ ਤਿੰਨ ਵੱਡੇ ਟਰੱਕ ਰਸਦ ਦੇ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰਧਾਨ ਸਾਹਿਬ ਵਲੋਂ ਅਪਣੇ ਪੱਧਰ ਤੇ ਵੀ ਸਹਿਯੋਗ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਪ੍ਰਸਾਸਨਿਕ ਅਧਿਕਾਰੀ ਡੀ ਪੀ ਸਿੰਘ ਚਾਵਲਾ ਨੇ ਦਸਿਆ ਕਿ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਂਸ ਵਲੋਂ ਨਿਜ਼ੀ ਦਿਲਚਸਪੀ ਲੈਂਦਿਆਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ 51 ਲੱਖ ਰੁਪਏ ਦਾ ਚੈਕ ਮੁੱਖ ਮੰਤਰੀ ਮਹਾਰਾਸ਼ਟਰ ਦੇਵੇਂਦਰ ਫੜਨਵੀਸ ਨੂੰ ਦਿਤਾ ਗਿਆ ਹੈ। ਜਿਕਰ ਕਰਨਾ ਬਣਦਾ ਹੈ ਕਿ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਂਸ ਜੋ ਪ੍ਰਸਿੱਧ ਕਾਰੋਬਾਰੀ ਹਨ ਵਲੋਂ ਸਮੇ ਸਮੇ ਤੇ ਤਖ਼ਤ ਸਾਹਿਬ , ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰੂਧਾਮਾ ਸਮੇਤ ਲੋੜਵੰੰਦਾ ਦੀ ਸਹਾਇਤਾ ਕੀਤੀ ਜਾ ਰਹੀ ਹੈ।