ਪਾਕਿ: ਰਮਜ਼ਾਨ ਦੌਰਾਨ ਮੁਸਲਮਾਨਾਂ ਨੂੰ ਸਸਤਾ ਸਾਮਾਨ ਵੇਚ ਰਿਹੈ ਸਿੱਖ ਵਪਾਰੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਾਰੰਜ ਸਿੰਘ ਖਾਧ ਚੀਜ਼ਾਂ ਅਸਲ ਕੀਮਤ ਤੋਂ 10 ਤੋਂ 30 ਰੁਪਏ ਘੱਟ ਦੀ ਕੀਮਤ 'ਤੇ ਵੇਚ ਰਿਹਾ ਹੈ

Sikh man gives discounts to Muslims to promote peace in Pakistan

ਪੇਸ਼ਾਵਰ : ਪਾਕਿਸਤਾਨ ਦੇ ਰਹਿ ਰਹੇ ਇਕ ਸਿੱਖ ਵਪਾਰੀ ਵਲੋਂ ਧਾਰਮਕ ਸਾਂਝ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਵਿਚ ਨਾਰੰਜ ਸਿੰਘ ਨਾਂ ਦਾ ਇਹ ਸਿੱਖ ਕਾਰੋਬਾਰੀ ਦੇਸ਼ ਵਿਚ ਸ਼ਾਂਤੀ ਤੇ ਭਾਈਚਾਰੇ ਨੂੰ ਉਤਸ਼ਾਹਤ ਕਰਨ ਲਈ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਮੁਸਲਮਾਨਾਂ ਨੂੰ ਸਸਤੀ ਕੀਮਤ 'ਤੇ ਸਾਮਾਨ ਵੇਚ ਰਿਹਾ ਹੈ।

ਨਾਰੰਜ ਨੇ ਖੈਬਰ ਪਖ਼ਤੂਨਖਵਾ ਦੇ ਜਮਰੂਦ ਤਹਿਸੀਲ ਵਿਚ ਦੁਕਾਨ ਖੋਲ੍ਹੀ ਹੋਈ ਹੈ ਜਿਥੇ ਸਰਕਾਰ ਵਲੋਂ ਤੈਅ ਕੀਤੀ ਕੀਮਤ ਤੋਂ ਵੀ ਕਾਫ਼ੀ ਘੱਟ ਕੀਮਤ 'ਤੇ ਜ਼ਰੂਰੀ ਸਾਮਾਨ ਵੇਚਿਆ ਜਾ ਰਿਹਾ ਹੈ। ਉਹ ਖਾਧ ਚੀਜ਼ਾਂ ਅਸਲ ਕੀਮਤ ਤੋਂ 10 ਤੋਂ 30 ਰੁਪਏ ਘੱਟ ਦੀ ਕੀਮਤ 'ਤੇ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਇਕ ਵਧੀਆ ਕੰਮ ਮੰਨਦਾ ਹੈ ਤੇ ਉਹ ਮੁਸਲਮਾਨਾਂ ਤੇ ਘੱਟ ਗਿਣਤੀ ਸਿੱਖਾਂ ਵਿਚਾਲੇ ਸ਼ਾਂਤੀ ਨੂੰ ਬਣਾਈ ਰੱਖਣ ਲਈ ਇਹ ਸੱਭ ਕਰ ਰਹੇ ਹਨ।

ਪੇਸ਼ਾਵਰ ਵਿਚ ਰਹਿਣ ਵਾਲੇ ਜ਼ਿਆਦਾਤਰ ਸਿੱਘ ਅਜਿਹੇ ਪਰਵਾਰਾਂ ਤੋਂ ਆਉਂਦੇ ਹਨ ਜੋ ਇਸ ਤੋਂ ਪਹਿਲਾਂ ਸੰਘ ਸ਼ਾਸਤ ਕਬਾਇਲੀ ਖੇਤਰ ਦੇ ਵੱਖ-ਵੱਖ ਹਿਸਿਆਂ ਵਿਚ ਰਹਿੰਦੇ ਸਨ ਅਤੇ ਬਾਅਦ ਵਿਚ ਉਹ ਪੇਸ਼ਾਵਰ ਆ ਗਏ ਅਤੇ ਇਹੋ ਕਾਰੋਬਾਰ ਕਰਨ ਲੱਗ ਪਏ। ਜ਼ਿਕਰਯੋਗ ਹੈ ਕਿ ਪ੍ਰਸਿੱਧ ਸਿੱਘ ਆਗੂ ਅਤੇ ਮਨੁੱਖੀ ਅਧਿਕਾਰ ਕਾਰਕੁਨ ਚਰਨਜੀਤ ਸਿੰਘ ਨੂੰ ਪਿਛਲੇ ਸਾਲ ਮਈ ਵਿਚ ਖੈਬਰ ਪਖ਼ਤੂਨਖਵਾ ਸੂਬੇ ਵਿਚ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ।