ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕਰੇਗੀ ਬਾਦਲ ਦਲ ਦੇ ਉਮੀਦਵਾਰਾਂ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਾਲਾਂਵਾਲੀ : ਅੱਜ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਕਾਲਾਂਵਾਲੀ ਵਿਖੇ ਹੋਈ ਮੀਟਿੰਗ ਵਿਚ ਆਉਣ ਵਾਲੀਆਂ ਚੋਣਾਂ ਸਬੰਧੀ ਅਹਿਮ ਮੁੱਦਿਆਂ...

Haryana Sikh Gurdwara Management Committee members

ਕਾਲਾਂਵਾਲੀ : ਅੱਜ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਕਾਲਾਂਵਾਲੀ ਵਿਖੇ ਹੋਈ ਮੀਟਿੰਗ ਵਿਚ ਆਉਣ ਵਾਲੀਆਂ ਚੋਣਾਂ ਸਬੰਧੀ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਹਰਿਆਣਾ ਦੀ 11 ਮੈਂਬਰੀ ਐਗਜੈਕਟਿਵ ਕਮੇਟੀ ਦੇ ਮੈਂਬਰ ਜਸਬੀਰ ਸਿੰਘ ਭਾਟੀ ਨੇ ਕੀਤੀ। ਇਸ ਮੀਟਿੰਗ ਦੇ ਪਹਿਲੇ ਏਜੰਡੇ ਵਿਚ ਸਰਬ ਸੰਮਤੀ ਨਾਲ ਪੰਜ ਮਤੇ ਪਾਸ ਕੀਤੇ ਗਏ। 

ਪਾਸ ਕੀਤੇ ਪਹਿਲੇ ਮਤੇ ਵਿਚ ਜਿੰਨਾ ਸਮਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁਧ ਕੋਰਟ ਵਿਚ ਚਲਦਾ ਕੇਸ ਵਾਪਸ ਨਹੀਂ ਲੈਦਾ ਉਨਾ ਸਮਾਂ ਹਰਿਆਣਾ ਕਮੇਟੀ ਦਾ ਬਾਦਲਾਂ ਦੇ ਉਮੀਦਵਾਰਾਂ ਦਾ ਹਰਿਆਣਾ ਅਤੇ ਬਾਹਰਲੇ ਸੂਬਿਆਂ 'ਚ ਵਿਰੋਧ ਜਾਰੀ ਰਖੇਗੀ। ਇਸ ਤੋਂ ਇਲਾਵਾ ਅਗਲੇ ਮਤੇ ਵਿਚ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਾਕਿਸਤਾਨ ਜਾਣ ਵਾਲੇ ਜਥਿਆਂ ਨੂੰ ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਦੀ ਅਗਵਾਈ ਵਿਚ ਗੁਰਧਾਮਾਂ ਦੇ ਦਰਸ਼ਨਾਂ ਹਿਤ ਭੇਜਿਆ ਜਾਵੇ। ਪਾਸ ਕੀਤੇ ਤੀਜੇ ਮਤੇ ਵਿਚ ਕਿਹਾ ਗਿਆ ਕਿ ਹਰਿਆਣਾ ਸਿੱਖ ਗੁਰਦਾਵਾਰਾ ਕਮੇਟੀ ਦਾ ਯੂਥ ਇਕਾਈ ਦਾ ਪ੍ਰਧਾਨ ਸਿਰਸਾ ਜ਼ਿਲ੍ਹੇ ਵਿਚੋਂ ਨਿਯੁਕਤ ਕੀਤਾ ਜਾਵੇ।

ਜਸਵੀਰ ਸਿੰਘ ਭੱਟੀ ਨੇ ਕਿਹਾ ਕਿ ਹਰਿਆਣਾ ਦੇ ਸਿੱਖ ਬਹੁ ਖੇਤਰਾਂ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ 'ਤੇ ਸਿੱਖ ਉਮੀਦਵਾਰ ਉਤਾਰੇ ਜਾਣ। ਹਰਿਆਣੇ ਦੇ ਸਕੂਲਾਂ 'ਚ ਪੰਜਾਬੀ ਨੂੰ ਤੀਸਰੀ ਜਮਾਤ ਤੋਂ ਲਾਗੂ ਕਰਨ ਦੀ ਮੰਗ ਵੀ ਇਨ੍ਹਾਂ ਮਤਿਆਂ ਵਿਚ ਸ਼ਾਮਲ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰੋ: ਗਰਚਰਨ ਸਿੰਘ ਸਿਰਸਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦਾਵਾਰਾ ਕਮੇਟੀ ਦੀਆਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਗਲੀਆਂ ਮੀਟਿੰਗਾਂ ਸਿਰਸਾ, ਡੱਬਵਾਲੀਅਤੇ ਰਾਣੀਆ ਵਿਚ ਰਖੀਆਂ ਗਈਆਂ ਹਨ। ਇਸ ਮੌਕੇ ਜਸਵੀਰ ਸਿੰਘ ਭਾਟੀ ਤੋਂ ਬਿਨ੍ਹਾਂ ਪ੍ਰੋ: ਗੁਰਚਰਨ ਸਿੰਘ ਸਿਰਸਾ, ਮਾਲਕ ਸਿੰਘ ਭਾਵਦੀਨ, ਸੁਖਦਵੇ ਸਿੰਘ ਕੰਗਣਪੁਰ, ਗੁਰਜੰਟ ਸਿੰਘ ਕਿੰਗਰਾ, ਜਗਸੀਰ ਸਿੰਘ ਕਾਲਾਂਵਾਲੀ, ਜਗਤਾਰ ਸਿੰਘ ਤਾਰੀ, ਸਮਸ਼ੇਰ ਸਿੰਘ ਤਾਰੂਆਣਾ ਆਦਿ ਸ਼ਾਮਲ ਸਨ।