'ਅਫ਼ਗ਼ਾਨ ਦੇ ਮੂਲ ਨਾਗਰਿਕ ਹਨ ਹਿੰਦੂ-ਸਿੱਖ'

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਇਕ ਹਮਲੇ ਵਿਚ ਮਾਰੇ ਗਏ ਹਿੰਦੂ ਤੇ ਸਿੱਖਾਂ ਦੀ ਯਾਦ ਵਿਚ ਅਮਰੀਕਾ ਵਿਚ ਸਥਿਤ ਅਫ਼ਗ਼ਾਨੀ ਸਫ਼ਾਰਤਖ਼ਾਨੇ ਵਿਚ ਇਕ ਯਾਦ...........

Afghan Sikhs

ਵਾਸ਼ਿੰਗਟਨ : ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਇਕ ਹਮਲੇ ਵਿਚ ਮਾਰੇ ਗਏ ਹਿੰਦੂ ਤੇ ਸਿੱਖਾਂ ਦੀ ਯਾਦ ਵਿਚ ਅਮਰੀਕਾ ਵਿਚ ਸਥਿਤ ਅਫ਼ਗ਼ਾਨੀ ਸਫ਼ਾਰਤਖ਼ਾਨੇ ਵਿਚ ਇਕ ਯਾਦ ਸਭਾ ਕਰਵਾਈ ਗਈ। ਅਮਰੀਕਾ ਵਿਚ ਅਫ਼ਗ਼ਾਨਿਸਤਾਨ ਦੇ ਸਫ਼ੀਰ ਨੇ ਕਿਹਾ ਕਿ ਹਿੰਦੂ ਅਤੇ ਸਿੱਖ ਅਫ਼ਗ਼ਾਨਿਸਤਾਨ ਦੇ ਮੂਲ ਨਾਗਰਿਕ ਹਨ। ਜ਼ਿਰਕਯੋਗ ਹੈ ਕਿ ਇਕ ਜੁਲਾਈ ਨੂੰ ਅਫ਼ਗ਼ਾਨੀ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹਿੰਦੂ ਅਤੇ ਸਿੱਖਾਂ ਦੇ ਕਾਫ਼ਲੇ 'ਤੇ ਇਕ ਆਤਮਘਾਤੀ ਹਮਲਾ ਕੀਤਾ ਗਿਆ ਸੀ ਜਿਸ ਵਿਚ ਲਗਭਗ 19 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿਚੋਂ ਲਗਭਗ 18 ਵਿਅਕਤੀ ਹਿੰਦੂ ਅਤੇ ਸਿੱਖ ਸਨ।

ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਅਮਰੀਕਾ ਵਿਚ ਅਫ਼ਗ਼ਾਨਿਸਤਾਨ ਦੇ ਸਫ਼ੀਰ ਹਮਦੁੱਲਾ ਮੋਹਿਬ ਨੇ ਕਿਹਾ ਕਿ ਇਹ ਸੋਗ ਸਭਾ ਵਾਸ਼ਿੰਗਟਨ ਡੀਸੀ ਵਿਚ ਸਥਿਤ ਅਫ਼ਗ਼ਾਨ ਅੰਬੈਸੀ ਵਿਚ ਕਰਵਾਈ ਗਈ ਜਿਸ ਵਿਚ ਹਮਲੇ ਦਾ ਸ਼ਿਕਾਰ ਹੋਏ ਹਿੰਦੂ ਅਤੇ ਸਿੱਖਾਂ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਇਹ ਮੰਨਦੇ ਹਨ ਕਿ ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਹਿੰਦੂ ਅਤੇ ਸਿੱਖ ਪ੍ਰਵਾਸੀ ਹਨ ਜਦਕਿ ਅਸਲ ਵਿਚ ਇਹ ਲੋਕ ਅਫ਼ਗ਼ਾਨਿਸਤਾਨ ਦੇ ਅਸਲ ਬਾਸ਼ਿੰਦੇ ਹਨ। ਨਿਊ ਯਾਰਕ ਆਧਾਰਤ ਅਫ਼ਗ਼ਾਨ ਹਿੰਦੂ ਐਸੋਸੀਏਸ਼ਨ ਦੇ ਪ੍ਰਧਾਨ ਸੇਨਾ ਨੇ 18 ਮ੍ਰਿਤਕਾਂ ਦੇ ਨਾਂ ਪੜ੍ਹੇ।

ਇਸ ਮੌਕੇ ਭਾਰਤੀ ਅੰਬੈਸੀ ਦੇ ਉਪ ਮੁਖੀ ਪੁਨੀਤ ਕੁੰਡਲ ਨੇ ਮਾਰੇ ਗਏ ਹਿੰਦੂ ਤੇ ਸਿੱਖਾਂ ਦੇ ਪਰਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਅਮਰੀਕੀ ਕਾਂਗਰਸ ਵਿਚ ਭਾਰਤੀ ਕਾਨੂੰਨਘਾੜੇ ਤੁਲਸੀ ਗਬਾਰਡ ਨੇ ਕਿਹਾ ਕਿ ਹਿੰਦੂ ਤੇ ਸਿੱਖਾਂ 'ਤੇ ਕੀਤਾ ਗਿਆ ਇਹ ਹਮਲਾ ਡਰ ਦਾ ਇਕ ਹੋਰ ਉਦਾਰਹਨ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨੀ ਸ਼ਾਸਨ ਦੌਰਾਨ ਹਿੰਦੂ ਅਤੇ ਸਿੱਖਾਂ ਨੂੰ ਇੰਨਾ ਜ਼ਿਆਦਾ ਪ੍ਰੇਸ਼ਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਭਾਰਤ ਵਿਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ।    (ਪੀ.ਟੀ.ਆਈ.)