ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੋਲੇ ਮਹੱਲੇ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਕਰੇਗੀ ਸਨਮਾਨਤ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਹੋਲੇ ਮਹੱਲੇ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਤ। ਸਨਮਾਨਤ ਕੀਤੀਆਂ ਜਾਣ...

Hola Mohalla

ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਹੋਲੇ ਮਹੱਲੇ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਤ। ਸਨਮਾਨਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਮ ਬਾਬਾ ਕਸ਼ਮੀਰ ਸਿੰਘ, ਸੰਤ ਬਾਬਾ ਘਾਲਾ ਸਿੰਘ, ਬਾਬਾ ਪਾਲਾ ਸਿੰਘ ਗਊਆਂ ਵਾਲੇ, ਬਾਬਾ ਅਮਰ ਸਿੰਘ ਤਰਨਾ ਦਲ, ਸ. ਸੁਰਜੀਤ ਸਿੰਘ ਆਰਟਿਸਟ ਅਤੇ ਡਾ. ਰਜਿੰਦਰ ਕੌਰ ਹਨ। ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਰਾਹੀਂ ਸੰਗਤਾਂ ਨੂੰ ਹੱਥੀਂ ਸੇਵਾ ਕਰਨ ਤੇ ਨਾਮ-ਸਿਮਰਨ ਨਾਲ ਜੋੜਦਿਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ 'ਚ ਵੱਡਾ ਯੋਗਦਾਨ ਹੈ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਕਾਰ ਸੇਵਾ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਸਦਕਾ ਹੋਲੇ ਮਹੱਲੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵਲੋਂ ਬੁੱਢਾ ਦਲ ਦੇ ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਯਾਦਗਾਰੀ ਐਵਾਰਡ ਨਾਲ ਗੁ: ਗੁਰੂ ਕਾ ਬਾਗ਼  ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਨਮਾਨਤ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਸੰਤ ਬਾਬਾ ਘਾਲਾ ਸਿੰਘ ਅੱਜ ਤਕ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾ ਰਹੇ ਹਨ। ਦੇਸ਼ ਵਿਦੇਸ਼ਾਂ ਵਿਚ ਗੁਰਬਾਣੀ ਦੇ ਪ੍ਰਚਾਰ ਅਤੇ ਇਤਿਹਾਸ ਨਾਲ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਜੋੜ ਰਹੇ ਹਨ। ਇਸੇ ਤਰ੍ਹਾਂ ਬਾਬਾ ਪਾਲਾ ਸਿੰਘ ਨੇ ਏਨੀ ਗਊਆਂ ਦੀ ਨਿਸ਼ਕਾਮ ਸੇਵਾ ਕੀਤੀ ਕਿ ਅਪਣੇ ਸਰੀਰ ਦਾ ਵੀ ਚੇਤਾ ਭੁਲਾ ਦਿਤਾ ਜੇਕਰ ਕੋਈ ਗਾਂ ਬੀਮਾਰ ਹੋ ਜਾਵੇ ਤਾਂ ਉਸਦੇ ਕੋਲ ਬੋਰਿਆਂ ਦਾ ਤਪੜ ਬਿਛਾ ਕੇ ਨਾਲ ਲੱਗ ਕੇ ਬੈਠ ਜਾਂਦੇ ਸਨ ਉਸ ਗਾਂ ਨੂੰ ਪਲੋਸਦੇ ਹੋਏ ਅਤੇ ਸਿਮਰਨ ਕਰਦੇ ਅਤੇ ਉਨਾ ਸਮਾਂ ਉਠਦੇ ਨਹੀਂ ਜਿੰਨਾ ਸਮਾਂ ਗਾਂ ਰਾਜੀ ਨਹੀਂ ਹੋ ਜਾਂਦੀ। ਇਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਕਾਰਨ ਗੁਰਪੁਰਵਾਸੀ ਪਾਲਾ ਸਿੰਘ ਗਊਆਂ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ।

ਇਸੇ ਤਰ੍ਹਾਂ ਸੰਤ ਸੁਭਾਅ ਦਾ ਮਾਲਕ ਦਲ ਪੰਥ ਦੇ ਇਤਿਹਾਸ ਦੇ ਗਿਆਤਾ ਬਾਬਾ ਅਮਰ ਸਿੰਘ ਤਰਨਾ ਦਲ ਬਾਬਾ ਬਕਾਲਾ ਵਿਖੇ ਸੇਵਾਵਾਂ ਨਿਭਾ ਰਹੇ ਹਨ। ਬਾਬਾ ਅਮਰ ਸਿੰਘ ਲੰਬੇ ਸਮੇਂ ਤੋਂ ਵੱਖ-ਵੱਖ ਥਾਵਾਂ ਤੇ ਨਿਹੰਗ ਸਿੰਘ ਦਲਾਂ ਵਿਚ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਨ੍ਹਾਂ ਨੂੰ ਨਿਹੰਗ ਸਿੰਘ ਦਲ ਪੰਥ ਵਿਚ ਲੰਬੇ ਸਮੇਂ ਤੋਂ ਨਿਭਾਈਆਂ ਸੇਵਾਵਾਂ ਦੇ ਸਤਿਕਾਰ ਵਜੋਂ ਸਨਮਾਨਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸ. ਸੁਰਜੀਤ ਸਿੰਘ ਆਰਟਿਸਟ ਸਾਹਿਤ ਦੇ ਖੇਤਰ ਵਿਚ ਜਾਣਿਆ ਪਹਿਚਾਣਿਆ ਨਾਮ ਹੈ। ਸ. ਸੁਰਜੀਤ ਸਿੰਘ ਨੇ ਧਾਰਮਕ ਕਵਿਤਾਵਾਂ ਦੀਆਂ 9 ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਇਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਕਾਰਨ ਇਨ੍ਹਾਂ ਨੂੰ ਹੋਲੇ ਮਹੱਲੇ ਮੌਕੇ ਸਨਮਾਨਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਡਾ. ਰਜਿੰਦਰ ਕੌਰ ਨੇ ਨਿਹੰਗ ਸਿੰਘਾਂ ਬਾਰੇ ਸੰਸਥਾਗਤ ਅਧਿਐਨ ਕੀਤਾ ਜੋ ਅਕਾਦਮਿਕ ਖੇਤਰ ਵਿਚ ਪਹਿਲੀ ਵਾਰ ਕੀਤਾ ਗਿਆ। ਡਾ. ਰਜਿੰਦਰ ਕੌਰ ਨਿਹੰਗ ਸਿੰਘਾਂ ਬਾਰੇ ਹੋਰ ਵੀ ਖੋਜ ਭਰਪੂਰ ਕਾਰਜ ਕਰ ਰਹੇ ਹਨ। ਇਸ ਖੇਤਰ ਵਿਚ ਕੀਤੀਆਂ ਸੇਵਾਵਾਂ ਕਾਰਨ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।