ਜਗਨਨਾਥ ਪੁਰੀ ਦੇ ਮੁੱਖ ਪ੍ਰਸ਼ਾਸਕ ਮਹਾਂਪਾਤਰਾ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਹਾਪਾਤਰਾ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ

Pic-1

ਅੰਮ੍ਰਿਤਸਰ : ਉਡੀਸ਼ਾ ਦੇ ਜਗਨਨਾਥ ਪੁਰੀ ਮੰਦਰ ਦੇ ਮੁੱਖ ਪ੍ਰਸ਼ਾਸਕ ਅਤੇ ਪ੍ਰਿੰਸੀਪਲ ਸਕੱਤਰ ਪੀਕੇ ਮਹਾਂਪਾਤਰਾ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਹਾਂਪਾਤਰਾ ਨੇ ਦਸਿਆ ਕਿ 1506 ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜਗਨਨਾਥ ਪੁਰੀ ਆਏ ਸਨ ਜਿਸ ਥਾਂ 'ਤੇ ਗੁਰੂ ਸਾਹਿਬ ਰੁਕੇ ਸਨ, ਊੁਹ ਅਸਥਾਨ ਗੁਰਦਵਾਰਾ ਬਾਉਲੀਮਠ ਹੈ।

ਆਰਤੀ ਸਾਹਿਬ ਵਾਲਾ ਅਸਥਾਨ ਬਣਾ ਕੇ ਉਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਕਿਉਂਕਿ ਇਹ ਸਥਾਨ ਜਿਥੇ ਗੁਰਦਵਾਰਾ ਆਰਤੀ ਸਾਹਿਬ ਸਥਿਤ ਹੈ, ਸਮੂੰਦਰ ਦਾ ਕਿਨਾਰਾ ਹੈ ਤੇ ਇਹ ਸੀਆਰਜ਼ੈਡ ਦੇ ਅਧੀਨ ਹੈ, ਇਸ ਬਾਰੇ ਸਰਕਾਰੀ ਤੌਰ 'ਤੇ ਸਾਰੀ ਗੱਲਬਾਤ ਹੋ ਚੁੱਕੀ ਹੈ ਤੇ 25 ਅਪ੍ਰੈਲ ਨੂੰ ਉਹ ਇਸ ਦੀ ਰਿਪੋਰਟ ਪੇਸ਼ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 'ਤੇ ਇਸ ਸਥਾਨ ਦੀ ਤਿਆਰੀ ਚਲਦੀ ਹੋਵੇਗੀ। 

ਇਸ ਮੌਕੇ ਸ਼੍ਰ੍ਰੋਮਣੀ ਕਮੇਟੀ ਮੈਬਰ ਸ. ਰਾਜਿੰਦਰ ਸਿੰੰਘ ਮਹਿਤਾ ਨੇ ਕਿਹਾ ਕਿ ਆਰਤੀ ਸਾਹਿਬ ਇਤਿਹਾਸਕ ਸਥਾਨ ਹੈ ਤੇ ਉਹ ਚਾਹੁੰਦੇ ਸਨ ਕਿ ਸਰਕਾਰ ਇਸ ਦਾ ਪ੍ਰਬੰਧ ਉਨ੍ਹਾਂ ਨੂੰ ਦੇਵੇ। ਇਸ ਮੌਕੇ ਸ੍ਰੀ ਮਹਾਪਾਤਰਾ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸਿਰੋਪਾ ਦੇ ਕੇ ਸਨਮਾਨਤ ਵੀ ਕੀਤਾ ਗਿਆ।