ਸ੍ਰੀ ਦਰਬਾਰ ਸਾਹਿਬ ਵਿਚ ਟਿਕ-ਟੋਕ 'ਤੇ ਵੀਡੀਓ ਬਣਾਉਣ ਵਾਲੀਆਂ ਕੁੜੀਆਂ ਨੇ ਮੰਗੀ ਮੁਆਫੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਟਿਕ-ਟੋਕ 'ਤੇ ਵੀਡੀਓ ਬਣਾ ਕੇ ਵਿਵਾਦਾਂ ਵਿਚ ਘਿਰੀਆਂ ਲੜਕੀਆਂ ਨੇ ਮੁਆਫੀ ਮੰਗ ਲਈ ਹੈ |

Girls apologized for video made at Darbar sahib

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਟਿਕ-ਟੋਕ 'ਤੇ ਵੀਡੀਓ ਬਣਾ ਕੇ ਵਿਵਾਦਾਂ ਵਿਚ ਘਿਰੀਆਂ ਲੜਕੀਆਂ ਨੇ ਮੁਆਫੀ ਮੰਗ ਲਈ ਹੈ। ਇਨ੍ਹਾਂ ਕੁੜੀਆਂ ਵਲੋਂ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਾਲੀ ਵੀਡੀਓ ਡਲੀਟ ਕਰ ਦਿੱਤੀ ਹੈ।

ਦਰਅਸਲ ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਇਸ ਤੋਂ ਪਹਿਲਾਂ ਇਕ ਲੜਕੀ ਵੱਲੋਂ ਟਿਕ ਟੋਕ ਵੀਡੀਓ ਬਣਾਈ ਗਈ ਸੀ। ਜਿਸ ਤੋਂ ਬਾਅਦ ਸਿਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਜ਼ਿਕਰਯੋਗ ਹੈ ਕਿ ਇਹ ਵੀਡੀਉ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦਾ ਪ੍ਰਬੰਧ ਦੇਖਣ ਲਈ ਬਣਾਏ ਦਫ਼ਤਰ ਕਮਰਾ ਨੰਬਰ 56 ਦੇ ਐਨ ਸਾਹਮਣੇ ਬਣਾਈ ਗਈ ਸੀ, ਜਿਥੇ ਪ੍ਰਕਰਮਾ ਇੰਚਾਰਜ, ਮੈਨੇਜਰ ਪ੍ਰਕਰਮਾ ਆਦਿ ਬੈਠੇ ਹੁੰਦੇ ਹਨ।

ਘੰਟਾ ਘਰ ਬਾਹੀ ਤੋਂ ਹੇਠਾਂ ਉਤਰਦੇ ਹੀ ਬਣੀ ਇਸ ਵੀਡੀਉ ਵਿਚ ਤਿੰਨ ਲੜਕੀਆਂ ਪੰਜਾਬੀ ਗੀਤ 'ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ' ‘ਤੇ ਪ੍ਰਕਰਮਾ ਵਿਚ ਹੀ ਕੈਟਵਾਕ ਕਰਦੀਆਂ ਨਜ਼ਰ ਆਉਂਦੀਆਂ ਹਨ। ਅਜਿਹੇ ਵੀਡੀਓਜ਼ ਦੇ ਵਾਰ ਵਾਰ ਬਣਾਏ ਜਾਣ 'ਤੇ ਸਿੱਖਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ। ਪਰ ਇਸ ਸਭ ਦੇ ਚਲਦਿਆਂ ਇੱਕ ਪਹਿਲੂ ਹੋਰ ਵੀ ਦੇਖਣ ਨੂੰ ਮਿਲਦਾ ਹੈ।

ਦਰਅਸਲ ਟਿਕ-ਟੋਕ ਇੱਕ ਅਜਿਹੀ ਐਪ ਹੈ ਜੋ ਆਪਣੇ users ਨੂੰ ਤਰ੍ਹਾਂ ਤਰ੍ਹਾਂ ਦੇ ਇਨਾਮ ਦਿੰਦੀ ਹੈ। ਇਨਾਮ ਪਾਉਣ ਦੇ ਲਾਲਚ ਵਿਚ ਲੋਕਾਂ ਵੱਲੋਂ ਆਪਣੇ follower ਅਤੇ likes ਵਧਾਉਣ ਲਈ ਕਈ ਵਾਰ ਤਾ ਹੱਦ ਪਾਰ ਕਰ ਦਿੱਤੀ ਜਾਂਦੀ ਹਨ ਅਤੇ ਧਾਰਮਿਕ ਸਥਾਨ 'ਤੇ  ਬਣਨ ਵਾਲੇ ਵੀਡੀਓ ਵੀ ਉਸੇ ਹੱਦ ਦਾ ਨਤੀਜਾ ਹਨ। ਕਿਉਂਕਿ ਅਜਿਹਾ ਕਰ ਟਿਕ ਟੋਕ ਬਣਾਉਣ ਵਾਲੇ ਲੋਕ ਚਰਚਾ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਦੇ likes , ਕੰਮੈਂਟ ਤੇ followers ਦੀ ਗਿਣਤੀ ਬਹੁਤ ਜਲਦੀ ਵੱਧ ਜਾਂਦੀ ਹੈ।

ਸਪੋਕੇਸਮੈਨ ਟੀਵੀ ਆਪ ਸਭ ਨੂੰ ਅਪੀਲ ਕਰਦਾ ਹੈ ਕਿ ਟਿਕ ਟੋਕ ਇੱਕ ਮਨੋਰੰਜਨ ਦਾ ਸਾਧਨ ਹੈ ਤੇ ਇਸਦੀ ਵਰਤੋਂ ਕਿਸੇ ਦੀ ਧਾਰਮਿਕ ਭਾਵਨਾਂ ਨਾਲ ਖਿਲਵਾੜ ਕਰਨ ਲਈ ਨਾ ਕੀਤੀ ਜਾਵੇ।

ਦੇਖੋ ਵੀਡੀਓ: