ਦਿੱਲੀ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ’ਚ ਬਹਿਸ ਲਈ ਸਮਾਂ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਹ ਕੇਸ ਬੁੱਧਵਾਰ ਨੂੰ ਸੁਣਵਾਈ ਹਿਤ ਆਇਆ ਸੀ

Devinderpal Singh Bhullar

 

ਚੰਡੀਗੜ੍ਹ: ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿਚ ਦਿੱਲੀ ਸਰਕਾਰ ਨੇ ਹਾਈ ਕੋਰਟ ਤੋਂ ਬਹਿਸ ਲਈ ਸਮਾਂ ਮੰਗ ਲਿਆ ਹੈ। ਇਹ ਕੇਸ ਬੁੱਧਵਾਰ ਨੂੰ ਸੁਣਵਾਈ ਹਿਤ ਆਇਆ ਸੀ ਤੇ ਭੁੱਲਰ ਦੇ ਵਕੀਲ ਵੀਕੇ ਜਿੰਦਲ ਨੇ ਇਸ ਤੱਥ ’ਤੇ ਕੁੱਝ ਫ਼ੈਸਲੇ ਪੇਸ਼ ਕੀਤੇ ਜਿਸ ਨਾਲ ਸਾਬਤ ਹੁੰਦਾ ਹੋਵੇ ਕਿ ਇਹ ਪਟੀਸ਼ਨ ਇਥੇ ਸੁਣਵਾਈਯੋਗ ਹੈ ਤੇ ਦੂਜੇ ਪਾਸੇ ਦਿੱਲੀ ਸਰਕਾਰ ਦੇ ਵਕੀਲ ਨੇ ਵੀ ਕੁੱਝ ਜੱਜਮੈਂਟਾਂ ਦੇ ਹਵਾਲੇ ਦਿਤੇ ਕਿ ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਨਹੀਂ ਸੁਣੀ ਜਾ ਸਕਦੀ ਤੇ ਆਖ਼ਰ ਬਹਿਸ ਲਈ ਸਮਾਂ ਮੰਗ ਲਿਆ।