ਮਹਾਰਾਜਾ ਰਣਜੀਤ ਸਿੰਘ ਜੀ ਦੀ 184ਵੀਂ ਬਰਸੀ ਮੌਕੇ ਪਾਕਿਸਤਾਨ ਪਹੁੰਚਿਆ 450 ਸ਼ਰਧਾਲੂਆਂ ਦਾ ਜਥਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਅਤੇ PSGPC ਪ੍ਰਧਾਨ ਅਮੀਰ ਸਿੰਘ ਲਾਹੌਰ ਨੇ ਕੀਤਾ ਸਵਾਗਤ

ਮਹਾਰਾਜਾ ਰਣਜੀਤ ਸਿੰਘ ਜੀ ਦੀ 184ਵੀਂ ਬਰਸੀ ਮੌਕੇ ਪਾਕਿਸਤਾਨ ਪਹੁੰਚਿਆ 450 ਸ਼ਰਧਾਲੂਆਂ ਦਾ ਜਥਾ

ਛਬੀਲ ਤੇ ਲੰਗਰ ਦਾ ਕੀਤਾ ਗਿਆ ਖ਼ਾਸ ਪ੍ਰਬੰਧ
ਲਾਹੌਰ (ਬਾਬਰ ਜਲੰਧਰੀ) :
ਮਹਾਰਾਜਾ ਰਣਜੀਤ ਸਿੰਘ ਜੀ ਦੀ 184ਵੀਂ ਬਰਸੀ ਮੌਕੇ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਪਹੁੰਚਿਆ ਜਿਥੇ ਸ਼੍ਰਾਇਨ ਬੋਰਡ ਦੇ ਵਧੀਕ ਸਕੱਤਰ ਸ਼ਾਹਿਦ ਸਲੀਮ ਅਤੇ ਪੀ.ਐਸ.ਜੀ.ਪੀ.ਸੀ. ਪ੍ਰਧਾਨ ਅਮੀਰ ਸਿੰਘ ਲਾਹੌਰ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

ਇਹ ਵੀ ਪੜ੍ਹੋ:  ਗੈਂਗਸਟਰ ਬਿਸ਼ਨੋਈ ਦਾ ਪ੍ਰਮੁੱਖ ਸਾਥੀ ਗ੍ਰਿਫ਼ਤਾਰ

ਦੱਸ ਦੇਈਏ ਕਿ ਇਸ ਜਥੇ ਵਿਚ ਕਰੀਬ 450 ਸ਼ਰਧਾਲੂ ਸ਼ਾਮਲ ਹਨ ਜੋ 21 ਜੂਨ ਤੋਂ 30 ਜੂਨ ਤਕ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਦੇ ਸਬੰਧ ਵਿਚ ਪਾਕਿਸਤਾਨ ਰੁਕਣਗੇ। ਜਥੇ ਲਈ ਵਿਸ਼ੇਸ਼ ਰੂਪ ਵਿਚ ਛਬੀਲ ਅਤੇ ਲੰਗਰ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ। ਏ.ਸੀ. ਬੱਸਾਂ ਰਾਹੀਂ ਯਾਤਰੀਆਂ ਨੂੰ ਲਾਹੌਰ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚਿਆ ਗਿਆ।

ਜਾਣਕਾਰੀ ਅਨੁਸਾਰ ਦਸ ਦਿਨ ਦੀ ਯਾਤਰਾ ਦਾ ਪ੍ਰਤੀ ਯਾਤਰੀ ਖ਼ਰਚਾ 4 ਹਜ਼ਾਰ ਰੁਪਏ ਹੈ। ਲਾਹੌਰ ਪਹੁੰਚੇ ਇਸ ਜਥੇ ਵਿਚ ਬਜ਼ੁਰਗਾਂ ਅਤੇ ਬੱਚਿਆਂ ਸਮੇਤ ਹਰ ਵਰਗ ਦੇ ਸ਼ਰਧਾਲੂ ਸ਼ਾਮਲ ਸਨ। ਗਰਮ ਮੌਸਮ ਦੇ ਬਾਵਜੂਦ ਵੀ ਸਾਰੇ ਸ਼ਰਧਾਲੂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਜਜ਼ਬੇ ਨਾਲ ਭਰੇ ਹੋਏ ਸਨ।