ਪੀ.ਟੀ.ਸੀ. ਨੂੰ ਫੜ ਕੇ ਰੱਖਣ ਦੀ ਐਸ.ਜੀ.ਪੀ.ਸੀ ਨੂੰ ਕੀ ਲੋੜ ਪੈ ਗਈ? : ਹਰਜੀਤ ਸਿੰਘ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਇਕੋ ਪ੍ਰਵਾਰ ਦੇ ਦਬਾਅ ਹੇਠ ਲਏ ਜਾ ਰਹੇ ਫ਼ੈਸਲੇ

Harjit Singh Grewal

 

ਚੰਡੀਗੜ੍ਹ: ਗੁਰਬਾਣੀ ਪ੍ਰਸਾਰਣ ਦੇ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਬਾਰੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਦਾ ਅਸਲ ਮਕਸਦ ਕਿਸੇ ਨਾ ਕਿਸੇ ਤਰੀਕੇ ਪੀ.ਟੀ.ਸੀ. ਨੂੰ ਨਾਲ ਜੋੜ ਕੇ ਰਖਣਾ ਹੈ। ਜੇਕਰ ਮੁੱਖ ਮੰਤਰੀ ਨੇ 24 ਘੰਟਿਆਂ ਵਿਚ ਮੁਫ਼ਤ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਕਰਨ ਲਈ ਕਹਿ ਦਿਤਾ ਹੈ ਤਾਂ ਪੀ.ਟੀ.ਸੀ. ਨੂੰ ਫੜ ਕੇ ਰੱਖਣ ਦੀ ਕੀ ਲੋੜ? ਅਜਿਹਾ ਕਰਕੇ ਇਹ ਅਪਣੀ ਹੀ ਬਦਨਾਮੀ ਕਰਵਾ ਰਹੇ ਹਨ। ਇਹ ਬਹੁਤ ਮੰਦਭਾਗਾ ਹੈ ਅਤੇ ਆਉਣ ਵਾਲੀਆਂ ਐਸ.ਜੀ.ਪੀ.ਸੀ. ਚੋਣਾਂ ਵਿਚ ਸਿੱਖ ਇਨ੍ਹਾਂ ਨੂੰ ਸਬਕ ਸਿਖਾਉਣਗੇ।

ਇਹ ਵੀ ਪੜ੍ਹੋ: ਐਸ.ਜੀ.ਪੀ.ਸੀ. ਪ੍ਰਧਾਨ ਸੰਗਤ ਨੂੰ ਗੁੰਮਰਾਹ ਕਿਉਂ ਕਰ ਰਹੇ?: ਬੀਬੀ ਜਗੀਰ ਕੌਰ

ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਸਾਰੀ ਸੰਗਤ ਸਰਬ ਸਾਂਝੀ ਗੁਰਬਾਣੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹੈ ਤਾਂ ਇਹ ਇਸ ਨੂੰ ਕੈਦ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਨੇ? ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਅਪਣੇ ਮਾਲਕ ਨੂੰ ਖੁਸ਼ ਰੱਖਣਾ ਚਾਹੁੰਦੇ ਹਨ। ਹਰਜੀਤ ਗਰੇਵਾਲ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਇਕ ਪ੍ਰਵਾਰ ਦੇ ਦਬਾਅ ਹੇਠ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ।