ਕਰਤਾਰਪੁਰ ਕਾਰੀਡੋਰ: ਭਾਰਤ ਦੀਆਂ ਸ਼ਰਤਾਂ ‘ਤੇ ਸਮਝੌਤੇ ਲਈ ਤਿਆਰ ਹੋਇਆ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਕਾਰੀਡੋਰ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਕਿਸਤਾਨ ਵੱਲੋਂ ਵੀਜ਼ਾ ਫ੍ਰੀ ਐਕਸੇਸ...

Kartarpur Corridor

ਨਵੀਂ ਦਿੱਲੀ: ਕਰਤਾਰਪੁਰ ਕਾਰੀਡੋਰ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਕਿਸਤਾਨ ਵੱਲੋਂ ਵੀਜ਼ਾ ਫ੍ਰੀ ਐਕਸੇਸ ਦੇਣ ਲਈ 23 ਅਕਤੂਬਰ ਨੂੰ ਸਮਝੌਤੇ ਉਤੇ ਦਸਤਖ਼ਤ ਕਰਨ ਲਈ ਕੇਂਦਰ ਸਰਕਾਰ ਤਿਆਰ ਹੈ। 12 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਸ਼ੁਰੂ ਕਰਨ ਦੀ ਯੋਜਨਾ ਹੈ। ਕੇਂਦਰ ਸਰਕਾਰ ਨੇ 20 ਡਾਲਰ ਯਾਨੀ 1420 ਰੁਪਏ ਦੀ ਰਾਸ਼ੀ ਨੂੰ ਹਟਾਉਣ ਦੀ ਮੰਗ ਫਿਰ ਤੋਂ ਕੀਤੀ ਹੈ। ਉਥੇ, ਹੁਣ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਨੇ 23 ਅਕਤੂਬਰ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ‘ਤੇ ਸਮਝੌਤੇ ਉਤੇ ਦਸਤਖ਼ਤ ਕਰਨ ਲਈ ਸਹਿਮਤੀ ਪ੍ਰਗਟਾਈ ਹੈ।

ਦੱਸ ਦਈਏ ਕਿ ਕੰਗਾਲੀ ਨਾਲ ਜੂਝ ਰਿਹਾ ਪਾਕਿਸਤਾਨ ਸਿੱਖਾਂ ਦੇ ਪਵਿੱਤਰ ਸਥਾਨ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਕਰਤਾਰਪੁਰ ਕਾਰੀਡੋਰ ਦੇ ਜ਼ਰੀਏ ਵਿਦੇਸ਼ੀ ਰੁਪਏ ਕਮਾਉਣਾ ਚਾਹੁੰਦਾ ਹੈ। ਉਥੇ ਜਾਣ ਵਾਸਤੇ ਭਾਰਤੀਆਂ ਤੋਂ 20 ਅਮਰੀਕੀ ਡਾਲਰ ਲੈਣਾ ਚਾਹੁੰਦਾ ਹੈ। ਜੇਕਰ ਉਥੇ ਪ੍ਰਤੀ ਦਿਨ 5 ਹਜਾਰ ਯਾਤਰੀ ਕਰਤਾਰਪੁਰ ਕਾਰੀਡੋਰ ਜਾਂਦੇ ਹਨ ਤਾਂ ਇਸਦੇ ਜ਼ਰੀਏ ਪ੍ਰਤੀ ਦਿਨ ਇਕ ਲੱਖ ਅਮਰੀਕੀ ਡਾਲਰ ਦੀ ਕਮਾਈ ਹੋਵੇਗੀ।

ਹਰਸਿਮਰਤ ਕੌਰ ਨੇ ਪਾਕਿਸਤਾਨ ਸਰਕਾਰ ਨੂੰ ਲਗਾਈ ਲਤਾੜ

ਸੋਮਵਾਰ ਨੂੰ ਹੀ ਕਰਤਾਰਪੁਰ ਕਾਰੀਡੋਰ ਤੀਰਥਯਾਤਰੀਆਂ ਤੋਂ ਸੇਵਾ ਸ਼ੁਲਕ ਵਸੂਲੇ ਜਾਣ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਵੀ ਪਾਕਿਸਤਾਨ ਸਰਕਾਰ ਨੂੰ ਲਤਾੜ ਲਗਾਈ ਹੈ। ਕੇਂਦਰ ਮੰਤਰੀ ਬਾਦਲ ਨੇ ਟਵਿਟਰ ਉਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਵੱਲੋਂ ਲਗਾਈ ਗਈ ਫ਼ੀਸ ਨੂੰ ਬੇਰਹਿਮੀ ਦੱਸਿਆ।

ਵੀਡੀਓ ‘ਚ ਹਰਸਿਮਰਤ ਕਹਿੰਦੇ ਹੈ ਕਿ ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਕਰ ਇਹ ਸੋਚਦੇ ਹਨ ਕਿ ਕਰਤਾਰਪੁਰ ਕਾਰੀਡੋਰ ਤੀਰਥਯਾਤਰੀਆਂ ਉਤੇ ਸੇਵਾ ਸ਼ੂਲਕ ਲਗਾਉਣ ਨਾਲ ਉਨ੍ਹਾਂ ਦੀ ਅਰਥਵਿਵਸਥਾ ਵਿਚ ਉਛਾਲ ਆਵੇਗਾ ਤਾਂ ਇਹ ਬਹੁਤ ਹੀ ਸ਼ਰਮਨਾਕ ਹੈ।