ਭਾਈ ਮਾਝੀ ਦਾ ਚਾਰ ਦਿਨਾਂ ਦੀਵਾਨ ਸਮਾਪਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦੁਆਰਾ ਸਾਹਿਬ ਵੈਲਿੰਗਟਨ ਵਿਖੇ ਅੱਜ ਚਾਰ ਦਿਨਾਂ ਵਿਸ਼ੇਸ਼ ਧਾਰਮਕ ਦੀਵਾਨ ਸ਼ਾਮ ਦੇ ਇਕ ਹੋਰ ਵਿਸ਼ੇਸ਼ ਦੀਵਾਨ ਨਾਲ ਸਮਾਪਤ ਹੋਏ। ਪੰਜਾਬ ਤੋਂ ਪਹੁੰਚੇ ਪ੍ਰਸਿੱਧ ...

Gurudwara Walingtan Sahib

ਆਕਲੈਂਡ, 21 ਮਈ (ਹਰਜਿੰਦਰ ਸਿੰਘ ਬਸਿਆਲਾ): ਗੁਰਦੁਆਰਾ ਸਾਹਿਬ ਵੈਲਿੰਗਟਨ ਵਿਖੇ ਅੱਜ ਚਾਰ ਦਿਨਾਂ ਵਿਸ਼ੇਸ਼ ਧਾਰਮਕ ਦੀਵਾਨ ਸ਼ਾਮ ਦੇ ਇਕ ਹੋਰ ਵਿਸ਼ੇਸ਼ ਦੀਵਾਨ ਨਾਲ ਸਮਾਪਤ ਹੋਏ। ਪੰਜਾਬ ਤੋਂ ਪਹੁੰਚੇ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਨੇ 17 ਤੋਂ 20 ਮਈ ਤਕ ਪੰਜ ਦੀਵਾਨ ਸਜਾਏ। ਅੱਜ ਦੁਪਹਿਰ ਦੇ ਸਮਾਗਮ ਵਿਚ ਭਾਰੀ ਗਿਣਤੀ ਦੇ ਵਿਚ ਸੰਗਤ ਜੁੜੀ ਸੀ। ਇਨ੍ਹਾਂ ਦੀਵਾਨਾਂ ਵਿਚ ਭਾਈ ਮਾਝੀ ਹੋਰਾਂ ਨੇ ਗੁਰਬਾਣੀ ਵਿਆਖਿਆ, ਵਿਲੱਖਣ ਸਿੱਖ ਇਤਿਹਾਸ, ਅਮੀਰ ਸਿੱਖ ਸਭਿਆਚਾਰ ਅਤੇ ਸਿੱਖ ਰਹਿਤ ਮਰਿਆਦਾ ਦੀ ਖੋਜ ਭਰਪੂਰ ਚਰਚਾ ਕਰਦਿਆਂ ਸੰਗਤ ਨੂੰ ਧਰਮ ਦੇ ਨਾਂਅ ਉਤੇ ਹੋ ਰਹੇ ਫ਼ਜ਼ੂਲ ਦੇ ਕਰਮ ਕਾਂਡਾਂ ਤੋਂ ਬਚ ਕੇ ਸ਼ਬਦ ਗੁਰੂ ਰਾਹੀਂ ਇਕ ਅਕਾਲ ਪੁਰਖ ਦੇ ਪੁਜਾਰੀ ਬਣ ਕੇ ਅਪਣਾ ਜੀਵਨ ਸਫ਼ਲ ਕਰਨ ਲਈ ਪ੍ਰੇਰਿਤ ਕੀਤਾ।

ਸਵੇਰੇ ਹੋਏ ਅੰਮ੍ਰਿਤ ਸੰਚਾਰ ਵਿਚ 18 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਵੈਲਿੰਗਟਨ ਵਿਖੇ ਹੋਏ ਪਹਿਲੀ ਵਾਰ ਅੰਮ੍ਰਿਤ ਸੰਚਾਰ ਹੋਣਾ ਸਿੱਖੀ ਪ੍ਰਚਾਰ ਦੀ ਇਕ ਨਿਸ਼ਾਨੀ ਦਾ ਨਤੀਜਾ ਨਜ਼ਰ ਆਉਂਦਾ ਹੈ।  ਇਨ੍ਹਾਂ ਵਿਚ ਬੱਚੇ (7 ਸਾਲ), ਨੌਜਵਾਨ ਅਤੇ ਬਜ਼ੁਰਗ (70 ਕੁ ਸਾਲ) ਵੀ ਸ਼ਾਮਲ ਸਨ। ਪੰਜ ਪਿਆਰੇ ਆਕਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਹਜ਼ੂਰੀ ਰਾਗੀ ਭਾਈ ਦਲਬੀਰ ਸਿੰਘ ਦੇ ਰਾਗੀ ਜਥੇ ਨੇ ਸ਼ਬਦ ਕੀਰਤਨ ਕੀਤਾ। ਅੱਜ ਦੇ ਸਮਾਗਮ ਦੀ ਸੇਵਾ ਸਮੂਹ ਸਾਧ ਸੰਗਤ ਵਲੋਂ ਕਰਵਾਈ ਗਈ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਹਰਜਿੰਦਰ ਸਿੰਘ ਮਾਝੀ, ਪੰਜ ਪਿਆਰਿਆਂ ਅਤੇ ਸਮੂਹ ਸੰਗਤ ਦਾ ਧਨਵਾਦ ਕੀਤਾ ਗਿਆ। ਗੁਰੂ ਕਾ ਲੰਗਰ ਵੀ ਅਤੁਟ ਵਰਤਾਇਆ ਗਿਆ।