ਆਰਐਸਐਸ ਨੂੰ ਅਤਿਵਾਦੀ ਜਥੇਬੰਦੀ ਐਲਾਨਿਆ ਜਾਵੇ: ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੋਕ ਭਲਾਈ ਇਨਸਾਫ਼ ਵੈਲਫ਼ੇਆਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਵੱਖ-ਵੱਖ ...

Baldev Singh Sirsa giving Letter to Police

ਅੰਮ੍ਰਿਤਸਰ, 21 ਮਈ (ਚਰਨਜੀਤ ਸਿੰਘ): ਲੋਕ ਭਲਾਈ ਇਨਸਾਫ਼ ਵੈਲਫ਼ੇਆਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਵੱਖ-ਵੱਖ ਇਲਾਕਿਆਂ 'ਚੋਂ ਆਏ ਸਿੱਖ ਚਿੰਤਕਾਂ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਨਾਗਪੁਰ ਤੋਂ ਸਿੱਖ ਗੁਰੂਆਂ ਅਤੇ ਸਿੱਖ ਧਰਮ ਵਿਰੁਧ ਇਤਿਹਾਸ ਨੂੰ ਤੋੜ ਮਰੋੜ ਕੇ ਗ਼ਲਤ ਟਿਪਣੀਆਂ ਲਿਖੀਆਂ ਗਈਆਂ ਹਨ ਜਿਸ ਕਰ ਕੇ ਸਾਰੇ ਕੇਸ ਦੀ ਪੜਤਾਲ ਕਰ ਕੇ ਸਮੂਹ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਅਜਿਹੀਆਂ ਵਿਵਾਦਤ ਕਿਤਾਬਾਂ ਨੂੰ ਪੜ੍ਹ ਕੇ ਜਿਨਾਂ ਵਿਚ ਸ੍ਰੀ ਗੁਰੂ ਅਰਜਣ ਦੇਵ ਜੀ ਨੂੰ ਗਊ ਦਾ ਪੁਜਾਰੀ ਦਸਿਆ ਗਿਆ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਰਕਤ (ਖ਼ੂਨ) ਦਸਿਆ ਗਿਆ ਹੈ ਅਤੇ ਇਹ ਵੀ ਲਿਖਿਆ ਹੈ ਕਿ 1999 ਦੀ ਵਿਸਾਖੀ ਨੂੰ ਖ਼ਾਲਸਾ ਦੀ ਸਿਰਜਨਾ ਸਮੇਂ ਪਹਿਲਾਂ ਹੀ ਬਕਰੇ ਬੰਨ੍ਹੇ ਹੋਏ ਸੀ। ਇਸ ਦਾ ਭਾਵ ਹੈ ਕਿ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਇਕ ਸਟਂਟ ਹੀ ਰਚਿਆ ਸੀ।

ਇਨ੍ਹਾਂ ਕਿਤਾਬਾਂ ਵਿਚ ਹੋਰ ਵੀ ਬਹੁਤ ਕੁੱਝ ਲਿਖਿਆ ਗਿਆ ਹੈ ਜਿਸ ਕਰ ਕੇ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਅਤੇ ਮੀਡੀਆ ਰਾਹੀਂ ਖ਼ਬਰਾਂ ਪੜ੍ਹ ਕੇ ਸੁਣ ਕੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਮੰਗ ਪੱਤਰ 'ਚ ਮੰਗ ਕੀਤੀ ਗਈ ਹੈ ਕਿ ਲੇਖਕਾਂ ਅਤੇ ਛਾਪਕਾਂ ਆਦਿ ਵਿਰੁਧ ਕਾਨੁੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਪਿੱਛੇ ਇਸ ਤਰ੍ਹਾਂ ਦੀਆਂ ਮਾੜੀ ਨੀਅਤ ਨਾਲ ਦੋ ਫ਼ਿਰਕਿਆਂ ਦੇ ਆਪਸ ਵਿਚ ਦੰਗੇ ਆਦਿ ਕਰਵਾਉਣ ਦੀਆਂ ਸਾਜ਼ਸ਼ ਘੜਨ ਵਾਲੀ ਆਰਐਸਐਸ ਨੂੰ ਅਤਿਵਾਦੀ ਐਲਾਨਣ ਦੀ ਸ਼ਿਫਾਰਸ਼ ਵੀ ਕੀਤੀ ਜਾਵੇ ਤਾਕਿ ਪੰਜਾਬ ਵਿਚ ਸ਼ਾਤੀ ਦਾ ਮਾਹੌਲ ਨੂੰ ਬਰਕਰਾਰ ਰਖਿਆ ਜਾਵੇ।