'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਦੇ ਪੋਤਰੇ ਨੇ ਕੈਨੇਡਾ ਵਿਚ ਮਾਰੀ ਮੱਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਾਲਜ ਪ੍ਰਧਾਨ ਦੀ ਚੋਣ ਜਿੱਤੀ

Bilawal Singh

ਖਾਲੜਾ : 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਬੀਬੀ ਰਜਵੰਤ ਕੌਰ ਪਿੰਡ ਛੀਨਾ ਬਿੱਧੀ ਚੰਦ (ਤਰਨ ਤਾਰਨ) ਦੇ ਪੋਤਰੇ ਕਾਕਾ ਬਿਲਾਵਲ ਸਿੰਘ ਨੇ ਕੈਨੇਡਾ ਦੇ ਟਰਾਂਟੋ ਸ਼ਹਿਰ ਸਰੀਡਨ ਕਾਲਜ ਵਿਖੇ ਹੋਈਆਂ ਚੋਣਾਂ ਜਿੱਤ ਕੇ ਪੰਜਾਬ ਅਤੇ ਅਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਅਤੇ ਨਾਲ ਹੀ ਇਹ ਸਾਬਤ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਪਾੜ੍ਹੇ ਹੁਣ ਕਿਸੇ ਤੋਂ ਘੱਟ ਨਹੀਂ।

ਇਹ ਜਾਣਕਾਰੀ ਬੀਬੀ ਰਜਵੰਤ ਕੌਰ ਛੀਨਾ ਬਿਧੀ ਚੰਦ ਨੇ ਪ੍ਰੈਸ ਨਾਲ ਸਾਂਝੀ ਕਰਦੇ ਦਸਿਆ ਕਿ ਮੇਰਾ ਪੋਤਰਾ ਬਿਲਾਵਲ ਸਿੰਘ ਛੀਨਾ ਬਿੱਧੀ ਚੰਦ ਪਿਛਲੇ ਸਾਲ ਕੈਨੇਡਾ ਦੇ ਟਰਾਂਟੋ ਸ਼ਹਿਰ ਦੇ ਕਾਲਜ ਵਿਚ ਦਾਖ਼ਲ ਹੋਇਆ ਸੀ। ਇਸ ਸਾਲ ਉਸ ਵਲੋਂ 18,19 ਮਾਰਚ ਨੂੰ ਕਾਲਜ ਪ੍ਰਧਾਨ ਦੀਆਂ ਚੋਣਾਂ ਵਿਚ ਹਿੱਸਾ ਲਿਆ। ਇਸ ਚੋਣ ਵਿਚ 7 ਉਮੀਦਵਾਰ ਸਨ ਅਤੇ ਕੁਲ ਵੋਟਰ ਚਾਰ ਹਜ਼ਾਰ ਸਨ। 

ਇਸ ਦੌਰਾਨ ਹੋਈ ਚੋਣ ਵਿਚ 1839 ਵੋਟਾਂ ਬਿਲਾਵਲ ਸਿੰਘ ਸਪੁੱਤਰ ਸ.ਸ਼ਵਦੀਪਰਾਜ ਸਿੰਘ ਅਤੇ ਬੀਬੀ ਮਨਮੀਨ ਕੌਰ ਨੇ 39 ਫ਼ੀ ਸਦੀ ਵੋਟਾਂ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਦੂਸਰੇ ਨੰਬਰ 'ਤੇ ਆਉਣ ਵਾਲੇ ਉਮੀਦਵਾਰ ਨੂੰ ਕੇਵਲ 800 ਵੋਟਾਂ ਹੀ ਮਿਲੀਆਂ ਸਨ। ਬਿਲਾਵਲ ਸਿੰਘ ਨੇ 1000 ਵੋਟਾਂ ਵੱਧ ਲੈ ਕੇ ਅਪਣਾ ਅਤੇ ਅਪਣੇ ਪ੍ਰੀਵਾਰ ਦਾ ਹੀ ਨਹੀਂ ਬਲਕਿ ਸਿੱਖਾਂ ਦਾ ਨਾਮ ਵੀ ਰੌਸ਼ਨ ਕੀਤਾ। ਜਦੋਂ ਇਹ ਖ਼ੁਸ਼ੀ ਦੀ ਖ਼ਬਰ ਉਨ੍ਹਾਂ ਦੇ ਦਾਦਾ ਸ.ਰਾਜਪਾਲ ਸਿੰਘ ਅਤੇ ਦਾਦੀ ਬੀਬੀ ਰਜਵੰਤ ਕੌਰ ਨੂੰ ਪੰਜਾਬ ਵਿਖੇ ਮਿਲੀ ਤਾਂ ਉਨ੍ਹਾਂ ਨੇ ਅਪਣੇ ਸਰਹੱਦੀ ਪਿੰਡ ਛੀਨਾ ਬਿਧੀ ਚੰਦ ਵਿਖੇ ਜਿਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਉਥੇ ਲੋਕਾਂ ਵਿਚ ਲੱਡੂ ਵੰਡੇ ਗਏ।