ਅਮਰਦੀਪ ਸਿੰਘ ਨੇ ਪਾਕਿ ਵਿਚਲੀ ਸਿੱਖ ਵਿਰਾਸਤ ਨੂੰ ਮੁੜ ਹਾਸਲ ਕਰਨ ਦਾ ਮਿਸ਼ਨ ਉਲੀਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਰਤੀ ਮੂਲ ਦੇ ਇਕ ਸਿੰਗਾਪੁਰੀ ਸਿੱਖ ਅਮਰਦੀਪ ਸਿੰਘ ਨੇ ਅਪਣੀ ਇਕ ਯਾਤਰਾ ਦੇ ਵੇਰਵੇ ਵਿਚ ਪਾਕਿਸਤਾਨ ਵਿਚਲੇ ਸਿੱਖ ਵਿਰਸਾਤ ਦੇ ਅਵਸ਼ੇਸ਼ਾਂ ਨੂੰ ਉਕੇਰਿਆ ਹੈ। ...

Amardeep Singh

ਪੁਲਾਉ ਉਜੋਂਗ, 22 ਮਈ : ਭਾਰਤੀ ਮੂਲ ਦੇ ਇਕ ਸਿੰਗਾਪੁਰੀ ਸਿੱਖ ਅਮਰਦੀਪ ਸਿੰਘ ਨੇ ਅਪਣੀ ਇਕ ਯਾਤਰਾ ਦੇ ਵੇਰਵੇ ਵਿਚ ਪਾਕਿਸਤਾਨ ਵਿਚਲੇ ਸਿੱਖ ਵਿਰਸਾਤ ਦੇ ਅਵਸ਼ੇਸ਼ਾਂ ਨੂੰ ਉਕੇਰਿਆ ਹੈ। ਇਸ ਵਿਚ ਕਈ ਇਤਿਹਾਸਕ ਸਥਾਨਾਂ ਦਾ ਵੇਰਵਾ ਹੈ ਜੋ 1947 ਵਿਚ ਵੰਡ ਦੇ ਬਾਅਦ ਤੋਂ ਰੱਖ-ਰਖਾਅ ਦੀ ਘਾਟ ਕਾਰਨ ਤਬਾਹ ਹੋ ਗਏ। ਅਮਰਦੀਪ ਸਿੰਘ ਨੇ 500 ਪੰਨਿਆਂ ਦੀ ਕਿਤਾਬ 'ਲਾਸਟ ਹੈਰੀਟੇਜ : ਦਿ ਸਿੱਖ ਲੀਗੇਸੀ ਇਨ ਪਾਕਿਸਤਾਨ' ਨੂੰ ਲਿਖਣ ਲਈ ਖੋਜ ਕਾਰਜ ਅਤੇ ਪਾਕਿਸਤਾਨ ਦੀ ਯਾਤਰਾ ਕਰਨ ਵਿਚ ਦੋ ਸਾਲ ਤੋਂ ਜ਼ਿਆਦਾ ਸਮਾਂ ਲਗਾਇਆ। 

ਕਿਤਾਬ ਵਿਚ ਗੁਰਦੁਆਰਿਆਂ, ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਅਤੇ ਸਿੱਖਾਂ ਵਲੋਂ ਬਣਾਏ ਗਏ ਮਹਿਲਾਂ ਅਤੇ ਕਿਲ੍ਹਿਆਂ ਦੀਆਂ ਤਸਵੀਰਾਂ ਹਨ। ਅਮਰਦੀਪ ਸਿੰਘ (49) ਨੇ ਕੁੱਝ ਵਖਰਾ ਕਰਨ ਦੇ ਲਈ 2013 ਵਿਚ ਅਮਰੀਕਨ ਐਕਸਪ੍ਰੈੱਸ ਵਿਚ ਅਪਣੇ 21 ਸਾਲ ਪੁਰਾਣੇ ਐਗਜੀਕਿਊਟਿਵ ਅਹੁਦੇ ਨੂੰ ਛੱਡ ਦਿਤਾ ਸੀ ਅਤੇ ਪੂਰੀ ਤਰ੍ਹਾਂ ਇਤਿਹਾਸ ਖੋਜ ਦੇ ਕੰਮ ਵਿਚ ਜੁਟ ਗਏ। 

ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਹੁਣ ਤੋਂ ਸੌ ਸਾਲ ਬਾਅਦ ਇਨ੍ਹਾਂ ਅਸਥਾਨਾਂ ਦੀ ਹੋਂਦ ਵੀ ਨਹੀਂ ਹੋਵੇਗੀ। ਉਹ ਲਗਭਗ ਤਬਾਹ ਹੋ ਚੁੱਕੇ ਹਨ, ਉਹ 10-15 ਸਾਲ ਤੋਂ ਜ਼ਿਆਦਾ ਨਹੀਂ ਟਿਕਣਗੇ। ਵਿਰਾਸਤ 1700 ਦੇ ਅੰਤ ਵਿਚ ਸਿੱਖਾਂ ਦਾ ਹਿੱਸਾ ਸੀ ਪਰ ਅੱਜ 18.2 ਕਰੋੜ ਦੀ ਮੁਸਲਿਮ ਆਬਾਦੀ ਵਾਲੇ ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ ਘਟ ਕੇ ਸਿਰਫ਼ 20-22 ਹਜ਼ਾਰ ਤਕ ਰਹਿ ਗਈ ਹੈ।

 ਅਮਰਦੀਪ ਸਿੰਘ ਨੇ ਵੰਡ ਦੇ ਸਮੇਂ ਵੱਡੀ ਪੱਧਰ 'ਤੇ ਹੋਏ ਉਜਾੜੇ ਦੌਰਾਨ ਅਪਣੇ ਪਿਤਾ ਦੀਆਂ ਪਿੱਛੇ ਰਹਿ ਗਈਆਂ ਯਾਦਾਂ ਨੂੰ ਯਾਦ ਕੀਤਾ। ਇਸ ਦੌਰਾਨ ਹੋਏ ਮਨੁੱਖੀ ਕਤਲੇਆਮ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਹੱਤਿਆ ਕਰ ਦਿਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੈਂ ਇਹ ਕਿਤਾਬ ਨਾ ਲਿਖਦਾ ਤਾਂ ਕੌਣ ਇਹ ਕੰਮ ਕਰਦਾ। ਉਨ੍ਹਾਂ ਨੇ ਇਹ ਕਿਤਾਬ ਖ਼ੁਦ ਪ੍ਰਕਾਸ਼ਤ ਕੀਤੀ ਹੈ।