ਸੰਗਤਾਂ 30 ਸਤੰਬਰ ਤੱਕ ਗੁਰੂ ਘਰਾਂ ’ਚ ਭੇਂਟ ਕਰ ਸਕਦੀਆਂ ਹਨ ਦੋ ਹਜ਼ਾਰ ਦੇ ਨੋਟ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਜੇਕਰ ਸਰਕਾਰ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਹਦਾਇਤ ਜਾਰੀ ਕਰੇਗੀ ਤਾਂ ਉਸ ਮੁਤਾਬਕ ਹੀ ਪ੍ਰਬੰਧ ਕੀਤਾ ਜਾਵੇਗਾ।

photo

 

ਅੰਮ੍ਰਿਤਸਰ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟਾਂ ਨੂੰ ਪ੍ਰਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਕਿਹਾ ਹੈ ਕਿ 23 ਮਈ ਤੋਂ 30 ਸਤੰਬਰ 2023 ਤੱਕ ਦੋ ਹਜ਼ਾਰ ਰੁਪਏ ਦੇ ਨੋਟ (2000 ਰੁਪਏ ਦੇ ਨੋਟ) ਨੂੰ ਹੋਰ ਨੋਟਾਂ ਵਿੱਚ ਜਮ੍ਹਾ ਜਾਂ ਬਦਲਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਨੋਟਾਂ ਦੀ ਅਦਲਾ-ਬਦਲੀ ਨੂੰ ਲੈ ਕੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ।

ਹਦਾਇਤਾਂ ਅਨੁਸਾਰ ਗੁਰੂ ਘਰਾਂ ਦੀ ਸੇਵਾ ’ਚ ਹਿੱਸਾ ਪਾਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਲੋਕ ਧਾਰਮਕ ਅਸਥਾਨਾਂ 'ਤੇ ਦੋ ਹਜ਼ਾਰ ਰੁਪਏ ਦੇ ਨੋਟ ਪਹਿਲਾਂ ਦੀ ਤਰ੍ਹਾਂ 30 ਸਤੰਬਰ ਤਕ ਭੇਟ ਕਰ ਸਕਣਗੇ।

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧੀਨ ਆਉਂਦੇ ਗੁਰੂ ਘਰਾਂ ਦੇ ਮੁੱਖ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸੰਗਤਾਂ ਵਲੋਂ ਚੜ੍ਹਾਵੇ 'ਚ ਆਉਣ ਵਾਲੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਬਿਨਾਂ ਖ਼ਜ਼ਾਨੇ ਵਿਚ ਜਮ੍ਹਾਂ ਕੀਤੇ ਸਿੱਧੇ ਬੈਕਾਂ ਵਿਚ ਜਮ੍ਹਾਂ ਕਰਵਾ ਦਿਤੇ ਜਾਣ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੜ੍ਹਾਵੇ 'ਚ ਵੀ ਦੋ ਹਜ਼ਾਰ ਰੁਪਏ ਦੇ ਨੋਟਾਂ ਦੇ ਵਾਧੇ ਦਾ ਅਨੁਮਾਨ ਲਾਇਆ ਜਾ ਸਕਦਾ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਓਐੱਸਡੀ ਸਤਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਘਰਾਂ 'ਚ ਸਰਕਾਰ ਦੀਆਂ ਹਦਾਇਤਾ ਅਨੁਸਾਰ ਹੀ ਸੰਗਤਾ ਪਾਸੋਂ ਤੈਅ ਨਿਯਮਾਂ ਅਨੁਸਾਰ ਮਾਇਆ ਪ੍ਰਾਪਤ ਕੀਤੀ ਜਾਂਦੀ ਹੈ। 

ਵੱਡਾ ਹਿੱਸਾ ਗੋਲਕ 'ਚ ਚੜ੍ਹਾਵੇ ਦੀ ਮਾਇਆ ਦਾ ਹੁੰਦਾ ਹੈ। ਗੋਲਕ ਵਿਚ ਮਾਇਆ ਹਮੇਸ਼ਾਂ ਹੀ ਰਲਵੀ ਹੁੰਦੀ ਹੈ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੜਾਹ ਪ੍ਰਸ਼ਾਦਿ , ਸ੍ਰੀ ਆਖੰਡ ਪਾਠ ਸਾਹਿਬ, ਲੰਗਰ, ਇਮਾਰਤਾਂ ਆਦੀ ਦੀ ਸੇਵਾ ਰਸੀਦ ਰਾਹੀ ਜਮ੍ਹਾਂ ਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਸਾਰੇ ਧਾਰਮਕ ਅਸਥਾਨਾਂ ਨੂੰ ਇਕੋ ਜਿਹੀਆਂ ਹਦਾਇਤਾਂ ਜਾਰੀ ਹੁੰਦੀਆਂ ਹਨ ਜਿਸ ਦਾ ਆਮ ਸੰਗਤ ਨੂੰ ਵੀ ਪਤਾ ਚਲ ਜਾਂਦਾ ਹੈ। ਜੇਕਰ ਸਰਕਾਰ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਹਦਾਇਤ ਜਾਰੀ ਕਰੇਗੀ ਤਾਂ ਉਸ ਮੁਤਾਬਕ ਹੀ ਪ੍ਰਬੰਧ ਕੀਤਾ ਜਾਵੇਗਾ।