ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਨੂੰ ਹਿਮਾਚਲ ਪ੍ਰਦੇਸ਼ ਵਿਚ ਨਾ ਆਉਣ 'ਤੇ ਸਿੱਖਾਂ 'ਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਹਿਮਾਚਲ ਦੇ ਸਿੱਖਾਂ ਨੂੰ ਯਾਤਰਾ ਦੇ ਦਰਸ਼ਨ ਕਰਵਾਏ ਜਾਣ

Nagar kirtan

ਜਲੰਧਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਨੂੰ ਹਿਮਾਚਲ ਪ੍ਰਦੇਸ਼ ਵਿਚ ਨਹੀਂ ਜਾਣ ਨੂੰ ਲੈ ਕੇ ਉਥੋਂ ਦੇ ਸਿੱਖਾਂ ਵਿਚ ਰੋਹ ਹੈ। ਸਰਬਸਾਂਝੀ ਗੁਰਮਤਿ ਪ੍ਰਚਾਰ ਕਮੇਟੀ ਦੇ ਬੈਨਰ ਹੇਠ ਸਿੱਖ ਸਮਾਜ ਨੇ ਮਿਲ ਕੇ ਮੀਟਿੰਗ ਕੀਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਹਿਮਾਚਲ ਦੇ ਸਿੱਖਾਂ ਨੂੰ ਯਾਤਰਾ ਦੇ ਦਰਸ਼ਨ ਕਰਵਾਏ ਜਾਣ।

ਹਿਮਾਚਲ ਪ੍ਰਦੇਸ਼ ਵਿਚ ਹਾਲਾਂਕਿ ਸਿੱਖਾਂ ਦੀ ਗਿਣਤੀ ਘੱਟ ਹੈ ਅਤੇ ਉਹ ਜ਼ਿਆਦਾਤਰ ਫੈਲੇ ਹੋਏ ਹਨ ਪਰ ਇਸ ਦੇ ਬਾਵਜੂਦ ਉਹ ਸਾਰੇ ਹੀ ਸਿੱਖੀ ਵਿਚ ਪ੍ਰੱਪਕ ਹਨ ਅਤੇ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸ਼ਰਧਾ ਅਤੇ ਸੇਵਾ ਭਾਵਨਾ ਹੈ। ਬਾਕੀ ਸਿੱਖਾਂ ਦੀ ਤਰ੍ਹਾਂ ਹਿਮਾਚਲ ਦੇ ਸਿੱਖ ਵੀ ਚਾਹੁੰਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਦੀ ਪਵਿੱਤਰ ਧਰਤੀ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਦਾ ਸੁਆਗਤ ਕਰਨ ਅਤੇ ਦਰਸ਼ਨ ਕਰਨ। ਇਸ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ, ਜਥੇਦਾਰ ਅਕਾਲ ਤਖ਼ਤ, ਨਗਰ ਕੀਰਤਨ ਦੇ ਇੰਚਾਰਜ ਪੀ.ਐਸ ਪਸਰੀਚਾ ਤੋਂ ਵੀ ਅਪੀਲ ਕੀਤੀ ਪਰ ਨਗਰ ਕੀਰਤਨ ਨੂੰ ਹਿਮਾਚਲ ਨਾ ਲੈ ਕੇ ਜਾਣ ਤੋਂ ਉਥੋਂ ਦੇ ਸਿੱਖਾਂ ਵਿਚ ਰੋਹ ਹੈ।