ਸਿੱਖ ਨੇ ਭੀੜ ਤੋਂ ਬਚਾਇਆ ਮੁਸਲਮਾਨ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਨੈਨੀਤਾਲ ਦੇ ਇਕ ਮੰਦਰ ਨੇੜੇ ਕਥਿਤ ਤੌਰ ਇਕ ਇਕ ਹਿੰਦੂ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿਚ ਮਿਲੇ ਇਕ ਮੁਸਲਿਮ ਨੌਜਵਾਨ ਨੂੰ ਗੁੱਸੇ ਵਿਚ ਆਈ ਭੀੜ ਤੋਂ ਸਿੱਖ ਪੁਲਿਸ...

Sikh Saving Muslim Boy

ਨੈਨੀਤਾਲ ਦੇ ਇਕ ਮੰਦਰ ਨੇੜੇ ਕਥਿਤ ਤੌਰ ਇਕ ਇਕ ਹਿੰਦੂ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿਚ ਮਿਲੇ ਇਕ ਮੁਸਲਿਮ ਨੌਜਵਾਨ ਨੂੰ ਗੁੱਸੇ ਵਿਚ ਆਈ ਭੀੜ ਤੋਂ ਸਿੱਖ ਪੁਲਿਸ ਮੁਲਾਜ਼ਮ ਨੇ ਬਚਾਇਆ। ਇਸ ਸਬੰਧੀ ਇਕ ਵੀਡੀਉ ਵੀ ਜਾਰੀ ਹੋਈ ਹੈ। ਪੁਲਿਸ ਅਧਿਕਾਰੀ ਅਸ਼ੋਕ ਕੁਮਾਰ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਦੀ ਹੈ ਜਦ ਇਕ ਮੁਸਲਿਮ ਨੌਜਵਾਨ ਹਿੰਦੂ ਕੁੜੀ ਨੂੰ ਮਿਲਣ ਲਈ ਰਾਮਨਗਰ ਤੋਂ ਲਗਭਗ 15 ਕਿਲੋਮੀਟਰ ਦੂਰ ਗਰਜਿਆ ਦੇਵੀ ਮੰਦਰ ਗਿਆ ਸੀ।

ਸਥਾਨਕ ਲੋਕਾਂ ਨੂੰ ਇਸ ਜੋੜੇ ਸਬੰਧੀ ਜਾਣਕਾਰੀ ਮਿਲੀ ਗਈ ਸੀ ਅਤੇ ਉਹ ਇਸ ਜੋੜੇ ਨੂੰ ਸਬਕ ਸਿਖਾਉਣ ਲਈ ਮੰਦਰ ਪਹੁੰਚ ਗਏ ਸਨ। ਇਸ ਹੰਗਾਮੇ ਦੀ ਸੂਚਨਾ ਮਿਲਣ ਤੋਂ ਬਾਅਦ ਸਿੱਖ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਮੌਕੇ 'ਤੇ ਪੁੱਜੇ ਜਿਥੇ ਗੁੱਸੇ ਵਿਚ ਆਏ ਲੋਕ ਮੁੰਡਾ-ਕੁੜੀ 'ਤੇ ਇਤਰਾਜ਼ਯੋਗ ਹਾਲਤ ਵਿਚ ਮਿਲਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ।

ਗਗਨਦੀਪ ਸਿੰਘ ਤੁਰਤ ਜੋੜੇ ਕੋਲ ਗਏ ਅਤੇ ਮੁਸਲਿਮ ਨੌਜਵਾਨ ਨੂੰ ਅਪਣੇ ਕੋਲ ਖਿੱਚ ਲਿਆ। ਇਸ ਦੌਰਾਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਭੀੜ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਵਿਚ ਭੀੜ ਦੇ ਜਾਣ ਤੋਂ ਬਾਅਦ ਮੁੰਡਾ-ਕੁੜੀ ਨੂੰ ਉਨ੍ਹਾਂ ਦੇ ਪਰਵਾਰ ਦੇ ਹਵਾਲੇ ਕਰ ਦਿਤਾ ਗਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਵੀਡੀਉ ਵਿਚ ਵਿਖਾਈ ਦੇ ਰਹੇ ਪੰਜ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਗਨਦੀਪ ਸਿੰਘ ਨੂੰ ਇਸ ਬਹਾਦਰੀ ਲਈ 2500 ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ।  (ਪੀ.ਟੀ.ਆਈ.)