ਸਿੱਖ ਧਰਮ ਦਾ ਜੰਗੀ ਪਿਛੋਕੜ ਯਾਦ ਕਰਵਾਉਂਦੀ 'ਦਾਸਤਾਨ ਏ ਮੀਰੀ-ਪੀਰੀ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

5 ਜੂਨ ਨੂੰ ਰਿਲੀਜ਼ ਹੋਵੇਗੀ ਫ਼ਿਲਮ 'ਦਾਸਤਾਨ ਏ ਮੀਰੀ-ਪੀਰੀ'

Dastaan E Miri Piri

ਗੁਰਜੋਤ ਸਿੰਘ ਆਹਲੂਵਾਲੀਆ ਵੱਲੋਂ ਲਿਖੀ ਅਤੇ ਵਿਨੋਦ ਲੰਜੇਵਰ ਨਾਲ ਨਿਰਦੇਸ਼ਤ ਕੀਤੀ ਗਈ ਫ਼ਿਲਮ 'ਦਾਸਤਾਨ ਏ ਮੀਰੀ-ਪੀਰੀ' ਆਉਂਦੀ 5 ਜੂਨ ਨੂੰ ਸਿਨੇਮਾ ਘਰਾਂ ਵਿਚ ਆਏਗੀ। ਇਸ ਫ਼ਿਲਮ ਵਿਚ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਦੌਰਾਨ ਵਾਪਰੀਆਂ ਮੁੱਖ ਘਟਨਾਵਾਂ ਕੇਂਦਰਿਤ ਹਨ। ਇਸ ਫ਼ਿਲਮ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਜੀਵਨੀ ਦੇ ਨਾਲ ਨਾਲ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਦੇ ਕੁੱਝ ਅੰਸ਼ ਨੂੰ ਵੀ ਦਰਸਾਇਆ ਗਿਆ ਹੈ। ਗੁਰੂ ਤੇਗ ਬਹਾਦਰ ਜੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ।

ਗੁਰੂ ਜੀ ਦੇ ਸਮੇਂ ਮੁਗਲਾਂ ਦਾ ਅਤਿਆਚਾਰ ਬਹੁਤ ਜ਼ਿਆਦਾ ਸੀ ਇਸ ਲਈ ਉਹਨਾਂ ਦਾ ਵਿਰੋਧ ਕਰਨ ਲਈ ਗੁਰੂ ਜੀ ਨੇ ਸ਼ਸ਼ਤਰ ਵਿਦਿਆ, ਘੋੜ ਸਵਾਰੀ, ਤਲਵਾਰ ਅਤੇ ਬੰਦੂਕ ਚਲਾਉਣ ਦੀ ਮੁਹਾਰਤ ਹਾਸਲ ਕੀਤੀ। ਗੁਰੂ ਗੋਬਿੰਦ ਸਾਹਿਬ ਜੀ ਜਿੱਥੇ ਇਕ ਚੰਗੇ ਘੋੜ ਸਵਾਰ, ਤੀਰ ਅੰਦਾਜ਼ ਤੇ ਧਾਰਮਿਕ ਰਹਿਨੁਮਾ ਸਨ ਉੱਥੇ ਹੀ ਪਰਉਪਕਾਰੀ ਸਖਸ਼ੀਅਤ ਦੇ ਮਾਲਕ ਵੀ ਸਨ।

ਗੁਰੂ ਹਰਿਗੋਬਿੰਦ ਸਾਹਿਬ ਜੀ 2 ਸਾਲ 3 ਮਹੀਨੇ ਗਵਾਲੀਅਰ ਦੇ ਕਿਲੇ ਵਿਚ ਵੀ ਰਹੇ ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਵੀ ਰਿਹਾਅ ਕਰਵਾਇਆ। ਗੁਰੂ ਜੀ ਨੇ ਕਈ ਯੁੱਧ ਵੀ ਲੜੇ ਜਿਹਨਾਂ ਵਿਚੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਇਸ ਫ਼ਿਲਮ ਵਿਚ ਗੁਰੂ ਜੀ ਨਾਲ ਵਾਪਰੀਆਂ ਕਈ ਹੋਰ ਘਟਨਾਵਾਂ ਵੀ ਦਰਸਾਈਆਂ ਗਈਆਂ ਹਨ ਜੋ ਕਿ ਉਹਨਾਂ ਦਾ ਇਤਿਹਾਸ ਯਾਦ ਕਰਵਾਉਣਗੀਆਂ।