ਭਾਈ ਰੰਧਾਵਾ ਨੇ ਪੰਥਕ ਆਗੂਆਂ ਨਾਲ ਕੀਤੀ ਮੁਲਾਕਾਤ
ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਅਮਲੋਹ ਵਿਖੇ ਪੰਥਕ ਸੋਚ ਰੱਖਣ ਵਾਲੇ ਗੁਰਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ। ਇਸ...
ਚੰਡੀਗੜ੍ਹ: ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਅਮਲੋਹ ਵਿਖੇ ਪੰਥਕ ਸੋਚ ਰੱਖਣ ਵਾਲੇ ਗੁਰਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਸ਼ੁਰੂ ਕੀਤੀ ਗਈ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਵਾਸਤੇ ਮਸ਼ਵਰੇ ਕੀਤੇ ਗਏ।
ਭਾਈ ਰੰਧਾਵਾ ਨੇ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸਿਧਾਂਤ ਤੋਂ ਮੁਨਕਰ ਹੋ ਕੇ ਚੋਰਮੋਰ ਰਾਹੀਂ ਸ੍ਰੋਮਣੀ ਕਮੇਟੀ ਦੇ ਅਹੁਦੇਦਾਰ ਮੈਂਬਰ ਅਪਣੇ ਪਰਵਾਰ ਪਾਲ ਰਹੇ ਹਨ, ਪ੍ਰਚਾਰ ਦੇ ਨਾਂ 'ਤੇ ਸ਼੍ਰੋਮਣੀ ਕਮੇਟੀ ਦੀ ਆਰੰਭ ਕੀਤੀ ਮੁਹਿੰਮ ਸਿਰੇ ਨਹੀਂ ਲਗਦੀ। ਮਿਸਾਲ ਦੇ ਤੌਰ 'ਤੇ ਪਹਿਲਾ ਕਿਰਪਾਲ ਸਿੰਘ ਬੁੰਡੂਗਰ ਤੇ ਹੁਣ ਲੌਂਗੋਵਾਲ ਵਲੋਂ ਆਰੰਭ ਕੀਤੀ ਪ੍ਰਚਾਰ ਮੁਹਿੰਮ ਲਗਾਤਾਰ ਫੇਲ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਤੇ ਬਾਬਾ ਸਰਬਜੋਤ ਸਿੰਘ ਬੇਦੀ ਵਲੋਂ ਆਰੰਭ ਕੀਤੇ ਮਿਸ਼ਨ ਦੇ ਨਾਲ-ਨਾਲ ਗੁਰਮਤਿ ਪ੍ਰਚਾਰ ਮੁਹਿੰਮ ਵੀ ਸੁਰੂ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਦਰਸ਼ਨ ਸਿੰਘ ਚੀਮਾ ਪ੍ਰਧਾਨ ਗੁਰਦਵਾਰਾ ਸਾਹਿਬ ਅਮਲੋਹ ਦੇ ਘਰ ਹੋਈ ਜਿਸ ਵਿਚ ਗੁਰਮੀਤ ਸਿੰਘ ਰਾਮਗੜ, ਹਰਦੇਵ ਸਿੰਘ ਆਦਿ ਹਾਜ਼ਰ ਸਨ।