ਭਾਈਚਾਰਕ ਸਾਂਝ: ਦੁਬਈ ਦੇ ਸਿੱਖਾਂ ਨੇ ਦਿਤੀ ਇਫ਼ਤਾਰ ਦੀ ਦਾਅਵਤ
ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ਦਾਅਵਤ ਕੀਤੀ ...
ਦੁਬਈ, ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ਦਾਅਵਤ ਕੀਤੀ ਜਿਸ ਵਿਚ ਮੁਸਲਮਾਨਾਂ ਦੇ ਨਾਲ-ਨਾਲ ਇਸਾਈਆ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੁਸਲਿਮ ਭਰਾਵਾਂ ਦੇ ਨਾਲ ਇਫ਼ਤਾਰ ਦੀ ਦਾਅਵਤ ਦਾ ਆਨੰਦ ਉਠਾਇਆ।
ਪ੍ਰੋਗਰਾਮ ਵਿਚ ਦੇਸ਼ ਦੇ ਵੱਖ-ਵੱਖ ਵਿਭਾਗਾਂ ਦੇ ਕਈ ਸੀਨੀਅਰ ਮੰਤਰੀਆਂ, ਅਧਿਕਾਰੀਆਂ ਅਤੇ ਰਾਜਨਾਇਕਾਂ ਨੂੰ ਸਦਿਆ ਗਿਆ ਸੀ ਜਿਨ੍ਹਾਂ ਵਿਚ ਵਾਤਾਵਰਣ ਅਤੇ ਜਲਵਾਯੂ ਪਵਿਰਤਨ ਮੰਤਰੀ ਡਾ. ਥਾਨੀ ਬਿਨ ਅਹਿਮਦ ਅਲ ਜਯੋਉਦੀ, ਡਾਕਟਰ ਉਮਰ ਅਲ ਮੁਥੰਨਾ ਸੀਈਓ ਲਾਇਸੈਂਸਿੰਗ ਅਤੇ ਨਿਗਰਾਨੀ ਖੇਤਰ, ਸਮੁਦਾਇਕ ਵਿਕਾਸ ਬੋਰਡ ਦੇ ਅਧਿਕਾਰੀਆਂ ਤੋਂ
ਇਲਾਵਾ ਦੁਬਈ ਦੇ ਉਪ ਸ਼ਾਸਕ ਸ਼ੇਖ਼ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ ਦੇ ਦਫ਼ਤਰ ਨਿਦੇਸ਼ਕ ਮਿਰਜ਼ਾ ਅਲ ਸੱਯਦ ਅਤੇ ਦੁਬਈ ਦੇ ਹੋਰ ਸ਼ਾਸਕ ਮੌਜੂਦ ਸਨ। ਡਾ. ਜਯੋਉਦੀ ਨੇ ਕਿਹਾ ਕਿ ਉਹ ਇਸ ਦਾਅਵਤ-ਏ-ਇਫ਼ਤਾਰ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧਨਵਾਦ ਪ੍ਰਗਟ ਕਰਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ।