ਸੋ ਦਰ ਤੇਰਾ ਕੇਹਾ - ਕਿਸਤ - 30

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਹੁਣ ਅਸੀ 'ਸੋਦਰੁ' ਸ਼ਬਦ ਦੀ ਵਿਆਖਿਆ ਦੀ ਸਮਾਪਤੀ ਤੇ ਪਹੁੰਚ ਗਏ ਹਾਂ।

So Dar Tera Keha

ਅੱਗੇ.......

ਹੁਣ ਅਸੀ 'ਸੋਦਰੁ' ਸ਼ਬਦ ਦੀ ਵਿਆਖਿਆ ਦੀ ਸਮਾਪਤੀ ਤੇ ਪਹੁੰਚ ਗਏ ਹਾਂ। ਸੰਖੇਪ ਵਿਚ ਫਿਰ ਦੁਹਰਾ ਦਈਏ ਕਿ ਸ਼ਬਦ ਵਿਚ ਸੱਭ ਤੋਂ ਪਹਿਲਾਂ ਗੁਰੂ ਜੀ ਨੇ ਉਹ 13 ਸਵਾਲ ਦਰਜ ਕੀਤੇ ਹਨ ਜੋ ਪ੍ਰਮਾਤਮਾ ਦੇ ਦਰ ਘਰ ਬਾਰੇ ਸਦੀਆਂ ਤੋਂ ਜਗਿਆਸੂ ਪੁਛਦੇ ਆ ਰਹੇ ਸਨ ਤੇ ਪੁਰਾਤਨ ਧਰਮਾਂ ਦੀ ਪੁਜਾਰੀ ਸ਼੍ਰੇਣੀ ਨੇ ਜਿਨ੍ਹਾਂ ਸਵਾਲਾਂ ਨੂੰ ਮਨੁੱਖੀ ਮਨਾਂ ਵਿਚ ਅੰਕਿਤ ਕਰ ਦਿਤਾ ਸੀ।

ਅਗਲੀਆਂ ਦੋ ਤੁਕਾਂ ਵਿਚ ਗੁਰੂ ਸਾਹਿਬ ਉਨ੍ਹਾਂ 13 ਸਵਾਲਾਂ ਵਿਚਲੀਆਂ ਸਾਰੀਆਂ ਮਨੌਤਾਂ ਨੂੰ ਰੱਦ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ਅਕਾਲ ਪੁਰਖ ਦਾ ਦਰ ਜੇ ਕੋਈ ਇਕ ਮਹਿਲ ਹੋਵੇ ਜਾਂ ਕੋਈ ਮਕਾਨ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਕਿ ਉਥੇ ਕੌਣ ਕੌਣ ਬੈਠਾ ਹੈ। ਸੱਚ ਤਾਂ ਇਹ ਹੈ ਕਿ ਅਕਾਲ ਪੁਰਖ ਦਾ ਦਰੁ ਤਾਂ ਸਾਰਾ ਬ੍ਰਹਿਮੰਡ ਹੈ, ਇਸ ਲਈ ਮੈਂ ਕੀ ਕੀ ਦੱਸਾਂ ਕਿ ਉਥੇ ਕੌਣ ਕੌਣ ਪ੍ਰਭੂ ਦੇ ਗੁਣ ਗਾ ਰਿਹਾ ਹੈ।

ਸਾਰੇ ਹੀ ਚੰਗੇ ਲੋਕ ਇਸ ਬ੍ਰਹਿਮੰਡ ਵਿਚ ਪ੍ਰਭੂ ਦਾ ਜੱਸ ਗਾ ਰਹੇ ਹਨ। ਤੁਸੀ ਵੀ ਉਸ ਪ੍ਰਭੂ ਨਾਲ ਪ੍ਰੇਮ ਪਾਉ ਕਿਉਂਕਿ ਜਿਹੜੇ ਗੁਣ ਉਸ ਵਿਚ ਹਨ, ਉਹ ਕਿਸੇ ਹੋਰ ਹਸਤੀ ਵਿਚ ਹਨ ਹੀ ਨਹੀਂ। ਜਿਨ੍ਹਾਂ ਦੇਵਤਿਆਂ, ਰਿਸ਼ੀਆਂ ਮੁਨੀਆਂ ਦੀ ਗੱਲ ਤੁਸੀ ਪੁਛਦੇ ਹੋ, ਉਹ ਤਾਂ ਅਕਾਲ ਪੁਰਖ ਦੇ ਭਿਖਾਰੀ ਹਨ।

ਛੱਡੋ ਦੂਜਿਆਂ ਦੀਆਂ ਗੱਲਾਂ ਤੇ ਸਾਰਾ ਧਿਆਨ ਬ੍ਰਹਿਮੰਡ ਦੇ ਇਕੋ ਇਕ ਮਾਲਕ ਵਲ ਲਗਾਉ ਤੇ ਉਸ ਦੀ ਰਜ਼ਾ ਅਨੁਸਾਰ ਰਹਿਣ ਨੂੰ ਅਪਣੀ ਜੀਵਨ-ਜਾਚ ਬਣਾ ਲਉ। ਫਿਰ ਕੋਈ ਦੁੱਖ ਤੁਹਾਨੂੰ ਪੋਹ ਨਹੀਂ ਸਕੇਗਾ ਤੇ ਅਸਲ ਖ਼ੁਸ਼ੀ ਤੁਹਾਨੂੰ ਅਪਣੇ ਅੰਦਰੋਂ ਹੀ ਮਿਲ ਸਕੇਗੀ।