ਕਰੋੜਾਂ ਰੁਪਏ ਕਮਾਉਣ ਵਾਲੇ ਅਫ਼ਸਰ ਨੂੰ Sandwich ਚੋਰੀ ਕਰਕੇ ਖਾਣਾ ਪਿਆ ਮਹਿੰਗਾ, ਹੋਇਆ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਸਲਾਨਾ ਕਰੋੜਾਂ ਰੁਪਏ ਕਮਾਉਣ ਵਾਲੇ ਇਕ ਵਿਅਕਤੀ ਨੂੰ ਖਾਣਾ ਚੋਰੀ ਕਰਨਾ ਮਹਿੰਗਾ ਪੈ ਗਿਆ ਅਤੇ ਉਸ ਨੂੰ ਨੌਕਰੀ ਤੋ ਹੱਥ ਧਾਉਣੇ ਪਏ...

File Photo

ਨਵੀਂ ਦਿੱਲੀ : ਸਲਾਨਾ ਕਰੋੜਾਂ ਰੁਪਏ ਕਮਾਉਣ ਵਾਲੇ ਇਕ ਵਿਅਕਤੀ ਨੂੰ ਖਾਣਾ ਚੋਰੀ ਕਰਨਾ ਮਹਿੰਗਾ ਪੈ ਗਿਆ ਅਤੇ ਉਸ ਨੂੰ ਨੌਕਰੀ ਤੋ ਹੱਥ ਧਾਉਣੇ ਪਏ।

ਮੀਡੀਆ ਰਿਪੋਰਟਾ ਅਨੁਸਾਰ ਬੈਕਿੰਗ ਕੰਪਨੀ ਸਿਟੀ ਗਰੁੱਪ ਨੇ ਆਪਣੇ ਲੰਡਨ ਹੈੱਡਕੁਆਰਟਰ ਵਿਚ ਕੰਮ ਕਰਨ ਵਾਲੇ ਸੀਨੀਅਰ ਬਾਂਡ ਟਰੇਡਰ ਪਾਰਸ ਸ਼ਾਹ ਦੇ ਵਿਰੁੱਧ ਕੈਂਟੀਨ ਤੋਂ ਸੈਂਡਵਿੱਚ ਚੋਰੀ ਕਰਨ ਦੇ ਇਲਜ਼ਾਮ ਵਿਚ ਕਾਰਵਾਈ ਕੀਤੀ ਹੈ।

ਸਿਟੀ ਗਰੁੱਪ ਅਤੇ 31 ਸਾਲ ਦੇ ਪਾਰਸ ਨੇ ਘਟਨਾ ਤੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪਾਰਸ ਪਹਿਲਾਂ ਐਸਐਸਬੀਸੀ ਵਿਚ ਕੰਮ ਕਰਦੇ ਸਨ ਅਤੇ 2017 ਵਿਚ ਉਨ੍ਹਾਂ ਨੇ ਸਿਟੀ ਗਰੁੱਪ ਜੁਆਇਨ ਕੀਤਾ ਸੀ।

ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਕਿੰਨੀ ਵਾਰ ਜਾਂ ਕਿੰਨੇ ਸਮਾਂ ਤੋਂ ਕੈਂਟੀਨ ਵਿਚੋਂ ਖਾਣਾ ਚੋਰੀ ਕਰਕੇ ਖਾਂਦਾ ਹੈ। ਉੱਥੇ ਹੀ ਪਾਰਸ ਦੇ ਦੋ ਸਾਥੀਆਂ ਨੇ ਦੱਸਿਆ ਕਿ ਉਹ ਇਕ ਸਫਲ ਟਰੇਡਰ ਦੇ ਰੂਪ ਵਿਚ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ।

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਸਲਾਨਾ ਤਨਖਾਹ 9 ਕਰੋੜ ਰੁਪਏ ਤੋਂ ਜਿਆਦਾ ਸੀ।

 ਸ਼ਾਹ ਨੂੰ ਉਦੋਂ ਸਸਪੈਂਡ ਕੀਤਾ ਗਿਆ ਹੈ ਜਦੋਂ ਕੁੱਝ ਹੀ ਦਿਨਾਂ ਬਾਅਦ ਕੰਪਨੀ ਸੀਨੀਅਰ ਸਟਾਫ ਨੂੰ ਬੋਨਸ ਦੇਣ ਵਾਲੀ ਹੈ। ਦੱਸ ਦਈਏ ਕਿ ਇੰਗਲੈਂਡ ਵਿਚ ਬੀਤੇ ਕੁੱਝ ਸਮੇਂ ਤੋਂ ਬੈਕਿੰਗ ਰੈਗੁਲੇਟਰ ਸਖ਼ਤੀ ਤੋਂ ਨਿਯਮਾਂ ਦਾ ਪਾਲਨ ਕਰਵਾ ਰਹੇ ਹਨ।

ਜਪਾਨ ਦੇ ਮਿਹੁਜੋ ਬੈਂਕ ਨੇ ਲੰਡਨ ਵਿਚ ਕੰਮ ਕਰ ਰਹੇ ਇਕ ਅਧਿਕਾਰੀ ਨੂੰ 2016 ਵਿਚ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।

ਉਸ ਅਧਿਕਾਰੀ 'ਤੇ ਆਪਣੇ ਸਹਿਯੋਗੀ ਦੀ ਬਾਇਕ ਦਾ ਇਕ ਸਪੇਅਰ ਪਾਰਟ ਚੋਰੀ ਕਰਨ ਦਾ ਆਰੋਪ ਸੀ ਜਿਸ ਦੀ ਕੀਮਤ 500 ਰੁਪਏ ਸੀ।