ਕਾਂਸਟੇਬਲ ਨੂੰ ਕੀਤਾ ਸਸਪੈਂਡ, ਹੁਣ ਖੁਦ ਮਹਿਲਾ DSP ਦਾ TikTok ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ 'ਚ 24 ਸਾਲ ਦੀ ਪੁਲਿਸ ਕਾਂਸਟੇਬਲ ਨੂੰ ਥਾਣੇ ਦੇ ਅੰਦਰ TikTok ਵੀਡੀਓ ਬਣਾਉਣ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ।

Police DSP Manjita Vanzara tiktok video

ਗੁਜਰਾਤ :  ਗੁਜਰਾਤ 'ਚ 24 ਸਾਲ ਦੀ ਪੁਲਿਸ ਕਾਂਸਟੇਬਲ ਨੂੰ ਥਾਣੇ ਦੇ ਅੰਦਰ TikTok ਵੀਡੀਓ ਬਣਾਉਣ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਇਸ ਕੇਸ ਦੀ ਜਾਂਚ ਕਰਨ ਵਾਲੀ ਅਹਿਮਦਾਬਾਦ ਦੀ ਪੁਲਿਸ ਅਧਿਕਾਰੀ ਮੰਜੀਤਾ ਵਣਜਾਰਾ ਦਾ TikTok ਵੀਡੀਓ ਵਾਇਰਲ ਹੋ ਗਿਆ ਹੈ। TikTok ਵੀਡੀਓ 'ਚ 30 ਸਾਲ ਦੀ ਡੀਐਸਪੀ ਕਿਸੇ ਫਰੈਂਡ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵਣਜਾਰਾ ਦਾ ਕਹਿਣਾ ਹੈ ਕਿ ਕਾਂਸਟੇਬਲ ਅਲਪਿਤਾ ਚੌਧਰੀ ਨੂੰ TikTok ਵੀਡੀਓ ਲਈ ਨਹੀਂ, ਸਗੋਂ ਡਿਊਟੀ ਦੇ ਸਮੇਂ ਯੂਨੀਫਾਰਮ ਨਾ ਪਹਿਨਣ ਲਈ ਸਸਪੈਂਡ ਕੀਤਾ ਗਿਆ।

ਅਲਪਿਤਾ ਦਾ ਵੀਡੀਓ ਥਾਣੇ 'ਚ ਰਿਕਾਰਡ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਆਪਣੇ TikTok ਵੀਡੀਓ ਦਾ ਬਚਾਅ ਕਰਦੇ ਹੋਏ ਡੀਐਸਪੀ ਨੇ ਕਿਹਾ ਕਿ ਨੌਜਵਾਨ ਪੁਲਿਸ ਅਫ਼ਸਰ ਦੇ ਤੌਰ 'ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਹੋਣ ਦਾ ਪੂਰਾ ਹੱਕ ਹੈ। ਉਥੇ ਹੀ ਸਥਾਨਕ ਮੀਡੀਆ ਦੇ ਮੁਤਾਬਕ ਅਲਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਲਤ ਵਜ੍ਹਾ ਨਾਲ ਸਜ਼ਾ ਦਿੱਤੀ ਗਈ ਹੈ। ਵਣਜਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀਡੀਓ ਅਪਲੋਡ ਨਹੀਂ ਕੀਤਾ ਹੈ।