ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਇੰਟ ਨੇ 20 ਸਾਲਾਂ ਦੇ ਕਰਿਅਰ ਵਿਚ ਕਮਾਇਆ ਸੀ ਬੇਸ਼ੁਮਾਰ ਪੈਸਾ

ਏਜੰਸੀ

ਦੁਨੀਆਂ ਦੇ ਵੱਡੇ ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਇੰਟ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਉਸ ਦੀ 13 ਸਾਲਾਂ ਲੜਕੀ ਨੇ...

File Photo

ਨਵੀਂ ਦਿੱਲੀ : ਦੁਨੀਆਂ ਦੇ ਵੱਡੇ ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਇੰਟ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਉਸ ਦੀ 13 ਸਾਲਾਂ ਲੜਕੀ ਨੇ ਵੀ ਜਾਨ ਗਵਾ ਲਈ ਹੈ।

ਕੋਬੀ ਬ੍ਰਾਇੰਟ ਦੁਨੀਆਂ ਦੇ ਮਹਾਨ ਬਾਸਕੇਟਬਾਲ ਖਿਡਾਰੀਆਂ ਵਿਚੋਂ ਇਕ ਸਨ। ਉਨ੍ਹਾਂ ਨੇ ਰਿਕਾਰਡ ਤੋੜ ਕਮਾਈ ਦੇ ਨਾਲ ਬਾਸਕੇਟਬਾਲ ਤੋਂ ਰਿਟਾਇਰਮੈਂਟ ਲੈ ਲਈ ਸੀ।

ਰਿਟਾਇਰਮੈਂਟ ਦੇ ਬਾਅਦ ਕੋਬੀ ਬ੍ਰਾਇੰਟ ਨੇ ਆਪਣਾ ਬਿਜਨੇਸ ਸ਼ੁਰੂ ਕੀਤਾ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੇ ਐਨਬੀਏ ਵਿਚ 20 ਸਾਲਾਂ ਦੇ ਆਪਣੇ ਬਾਸਕੇਟਬਾਲ ਕਰਿਅਰ ਦੌਰਾਨ 5 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕੀਤੀ ਸੀ।

ਫੋਬਰਸ ਦੀ ਰਿਪੋਰਟ ਅਨੁਸਾਰ ਉਨ੍ਹਾਂ ਨੂੰ 2200 ਕਰੋੜ ਰੁਪਏ ਸੈਲਰੀ ਮਿਲਦੀ ਸੀ ਜਦਕਿ 2500 ਕਰੋੜ ਰੁਪਏ ਉਨ੍ਹਾਂ ਨੇ ਖੇਡ ਕਰਿਅਰ ਦੌਰਾਨ ਵਿਗਿਆਪਨਾਂ ਰਾਹੀਂ ਕਮਾਏ ਸਨ।

ਪੰਜ ਵਾਰ ਦੇ ਐਨਬੀਏ ਚੈਂਪੀਅਨ ਬਾਇੰਟ ਨੂੰ ਇਟਾਲਿਅਨ ਕਾਰਾਂ ਦਾ ਕਾਫ਼ੀ ਸ਼ੌਕ ਸੀ।

ਕੋਬੀ ਬ੍ਰਾਇੰਟ ਨੇ ਆਪਣੇ 20 ਸਾਲਾਂ ਦੇ ਕਰਿਅਰ ਵਿਚ 1346 ਮੈਚ ਖੇਡੇ ਅਤੇ 33 ਹਜ਼ਾਰ 643 ਅੰਕਾਂ ਦੇ ਨਾਲ ਐਨਬੀਏ ਇਤਿਹਾਸ ਦੇ ਤੌਰ 'ਤੇ ਤੀਜੇ ਸੱਭ ਤੋਂ ਵੱਧ ਸਕੋਰਰ ਦੇ ਰੂਪ ਵਿਚ ਰਿਟਾਇਰਮੈਂਟ ਲਈ।