
ਫੈਨਸ ਨੂੰ ਖਾਸ ਤੋਹਫਾ
ਮੁੰਬਈ: ਬਾਲੀਵੁੱਡ ਐਕਟਰ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਦੇ ਦੇ ਪਿਆਰ ਦੇ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ਲਈ ਅਜੇ ਨੇ ਆਪਣੇ ਜਨਮ ਦਿਨ ਦਾ ਮੌਕਾ ਚੁਣਿਆ। ਅੱਜ ਅਜੇ ਵੀ ਆਪਣਾ 50ਵਾਂ ਜਨਮ ਦਿਨ ਵੀ ਮਨਾ ਰਹੇ ਹਨ। ਅਜਿਹੇ ‘ਚ ਸਿੰਘਮ ਵੱਲੋਂ ਆਪਣੇ ਫੈਨਸ ਨੂੰ ਦੇਣ ਲਈ ਇਸ ਤੋਂ ਵਧੀਆ ਗਿਫਟ ਕੁਝ ਨਹੀਂ ਹੋ ਸਕਦਾ ਸੀ ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ‘ਚ ਅਜੇ 50 ਸਾਲ ਦੇ ਅਜਿਹੇ ਇਨਸਾਨ ਦੇ ਤੌਰ ‘ਤੇ ਨਜ਼ਰ ਆ ਰਹੇ ਹਨ ।
Ajay Devgan
ਜੋ ਆਪਣੀ ਪਤਨੀ ਤੋਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ ਅਤੇ ਆਪਣੀ ਧੀ ਦੀ ਉਮਰ ਦੀ ਕੁੜੀ ਨੂੰ ਪਿਆਰ ਕਰਦੇ ਹਨ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ‘ਚ ਹਲਚਲ ਮੱਚ ਜਾਂਦੀ ਹੈ। ਹੁਣ ਅੱਗੇ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ। ਟ੍ਰੇਲਰ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਤੱਬੂ, ਅਜੇ ਦੇਵਗਨ, ਰਾਕੁਲ ਪ੍ਰੀਤ ਸਿੰਘ ਇਸ ਵਾਰ ਔਡੀਅੰਸ ਨੂੰ ਖੂਬ ਹਸਾਉਣ ਆ ਰਹੇ ਹਨ। ਰਾਕੁਲ ਨੂੰ ਦੇਖ ਲੱਗਦਾ ਹੈ ਕਿ ਇਹ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਹੋਵੇਗੀ। ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ਦੇ ਰਿਲੀਜ਼ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।