'ਆਂਖੇਂ 2' 'ਚ ਅਮਿਤਾਭ ਨਾਲ ਸੁਸ਼ਾਂਤ ਅਤੇ ਕਾਰਤਕ ਆਰਿਅਨ ਦੀ ਜੋਡ਼ੀ
Published : Jul 2, 2018, 4:07 pm IST
Updated : Jul 2, 2018, 4:07 pm IST
SHARE ARTICLE
 Amitabh, Sushant and Kartik
Amitabh, Sushant and Kartik

ਬਾਲੀਵੁਡ ਵਿਚ ਅਕਸਰ ਹਰ ਪੁਰਾਣੀ ਫ਼ਿਲਮਾਂ ਦੇ ਰੀਮੇਕ ਬਣਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਸਾਲ 2002 ਵਿਚ ਰਿਲੀਜ਼ ਹੋਈ ਫਿਲਮ ਆਂਖੇਂ ਜੋ ਕਿ ਉਸ...

ਮੰਬਈ : ਬਾਲੀਵੁਡ ਵਿਚ ਅਕਸਰ ਹਰ ਪੁਰਾਣੀ ਫ਼ਿਲਮਾਂ ਦੇ ਰੀਮੇਕ ਬਣਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਸਾਲ 2002 ਵਿਚ ਰਿਲੀਜ਼ ਹੋਈ ਫਿਲਮ ਆਂਖੇਂ ਜੋ ਕਿ ਉਸ ਸਮੇਂ ਦੀ ਬਹੁਤ ਵੱਡੀ ਹਿਟ ਰਹੀ ਸੀ। ਪਿਛਲੇ ਸਾਲ ਇਸ ਫ਼ਿਲਮ ਦੇ ਸੀਕਵਲ ਨੂੰ ਲੈ ਕੇ ਕਾਨੂੰਨੀ ਲੜਾਈ ਸ਼ੁਰੂ ਗਈ ਸੀ। ਇਸ ਦੀ ਪਹਿਲੀ ਫਿਲਮ ਵਿਚ ਅਮਿਤਾਭ ਬੱਚਨ, ਅਕਸ਼ੇ ਕੁਮਾਰ, ਅਰਜੁਨ ਰਾਮਪਾਲ,  ਪਰੇਸ਼ ਰਾਵਲ ਅਤੇ ਸੁਸ਼ਮੀਤਾ ਸੇਨ ਮੁੱਖ ਭੂਮਿਕਾ ਵਿਚ ਨਜ਼ਰ ਆਏ ਸਨ।

 Amitabh, Sushant and KartikAmitabh, Sushant and Kartik

ਰਿਪੋਰਟ ਦੇ ਮੁਤਾਬਕ, ਆਂਖੇਂ 2 ਹੁਣ ਰਾਜਤਰੁ ਸਟੂਡੀਓਜ਼ ਲਿਮਟਿਡ ਵਲੋਂ ਪ੍ਰੋਡਿਊਸ ਕੀਤੀ ਜਾਵੇਗੀ, ਜਿਸ ਨੂੰ ਗੌਰਾਂਗ ਦੋਸ਼ੀ ਨਾਲ ਕਾਨੂੰਨੀ ਲੜਾਈ ਵਿਚ ਜਿੱਤ ਹਾਸਲ ਹੋਈ ਹੈ।  ਦੱਸ ਦਿਓ ਕਿ ਗੌਰਾਂਗ ਨੇ ਇਸ ਫ੍ਰੈਂਚਾਇਜ਼ੀ ਦੀ ਪਹਿਲੀ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਸੀ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਇਸ ਫ਼ਿਲਮ ਦੇ ਸੀਕਵਲ ਵਿਚ ਵੀ ਅਮਿਤਾਭ ਬੱਚਨ ਨਜ਼ਰ ਆਉਣਗੇ। ਨਿਯਮ ਦੀਆਂ ਮੰਨੀਏ ਤਾਂ ਸੁਸ਼ਾਂਤ ਸਿੰਘ  ਰਾਜਪੂਤ ਅਤੇ ਕਾਰਤਕ ਆਰਿਆਨ ਵੀ ਫ਼ਿਲਮ ਦੀ ਫਾਇਨਲ ਲਿਸਟ ਵਿਚ ਸ਼ਾਮਿਲ ਹਨ।

 Amitabh, Sushant and KartikAmitabh, Sushant and Kartik

ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਫ਼ਿਲਮ ਦੇ ਬਾਕੀ ਕਲਾਕਾਰ ਵੀ ਤੈਅ ਕਰ ਲਏ ਜਾਣਗੇ। ਤੁਹਾਨੂੰ ਦੱਸ ਦਈਏ ਕਿ ਸਾਲ 2016 ਵਿਚ ਗੌਰਾਂਗ ਨੇ ਇਸ ਫਿਲਮ  ਦੇ ਸੀਕਵਲ ਬਣਾਉਣ ਦੀ ਗੱਲ ਕਹੀ ਸੀ, ਜਿਸ ਵਿਚ ਬਿਗ ਬੀ, ਅਨਿਲ ਕਪੂਰ, ਅਰਜੁਨ, ਅਰਸ਼ਦ ਵਾਰਸੀ ਅਤੇ ਸਾਉਥ ਇੰਡੀਅਨ ਅਦਾਕਾਰਾ ਰੇਜਿਨਾ ਕੈਸੇਂਡਰਾ ਦਾ ਕਿਰਦਾਰ ਹੋਣ ਦੀ ਗੱਲ ਕਹੀ ਗਈ ਸੀ। ਹਾਲਾਂਕਿ, ਕਾਨੂੰਨੀ ਵਿਵਾਦ ਵਿਚ ਫੱਸ ਜਾਣ ਤੋਂ ਬਾਅਦ ਇਸ ਨੂੰ ਲੈ ਕੇ ਗੱਲ ਅੱਗੇ ਨਹੀਂ ਵੱਧ ਪਾਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement