
ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ (AICWA) ਨੇ ਪੀਐਮ ਮੋਦੀ ਨੂੰ ਪਾਕਿਸਤਾਨੀ ਐਕਟਰਾਂ ਨੂੰ ਵੀਜ਼ਾ ਨਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਨੇ ਇਕ ਚਿੱਠੀ ਰਾਹੀਂ ..
ਨਵੀਂ ਦਿੱਲੀ :ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ (AICWA) ਨੇ ਪੀਐਮ ਮੋਦੀ ਨੂੰ ਪਾਕਿਸਤਾਨੀ ਐਕਟਰਾਂ ਨੂੰ ਵੀਜ਼ਾ ਨਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਨੇ ਇਕ ਚਿੱਠੀ ਰਾਹੀਂ ਅਪਣੀ ਗੱਲ ਪੀਐਮ ਮੋਦੀ ਤੱਕ ਪਹੁੰਚਾਈ ਹੈ। ਨਿਊਜ਼ ਏਜੰਸੀ ਨੇ ਇਕ ਟਵੀਟ ਕਰਦੇ ਹੋਏ ਇਕ ਚਿੱਠੀ ਸਾਂਝੀ ਕੀਤੀ ਹੈ , ਜੋ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਨੇ ਲਿਖੀ ਹੈ।
ਐਸੋਸੀਏਸ਼ਨ ਦੇ ਇਸ ਚਿੱਠੀ ਵਿਚ ਲਿਖਿਆ ਹੈ ਕਿ ਪੂਰੇ ਬਾਲੀਵੁੱਡ ਨੂੰ ਹਵਾਈ ਫੌਜ ਤੇ ਭਾਰਤੀ ਫੌਜ ਤੇ ਗਰਵ ਹੈ, ਜਿਨ੍ਹਾਂ ਨੇ ਪਾਕਿ ਅਧਿਕ੍ਰਿਤ ਕਸ਼ਮੀਰ ਵਿਚ ਅਜਿਹਾ ਸਾਹਸੀ ਤੇ ਜ਼ਿੰਮੇਵਾਰੀ ਭਰਿਆ ਜਵਾਬ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਸਰਕਾਰ ਅਜਿਹੀ ਹੀ ਸਖ਼ਤ ਕਾਰਵਾਈ ਕਰੇਗੀ। ਚਿੱਠੀ ਦੇ ਅਖੀਰ ਵਿਚ ਐਸੋਸੀਏਸ਼ਨ ਨੇ ਵਿਦੇਸ਼ ਮੰਤਰਾਲਾ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਬੇਨਤੀ ਸਵੀਕਾਰ ਕਰੇ।
Letter of AICWA to PM
ਸਿਨੇ ਵਰਕਰ ਐਸੋਸੀਏਸ਼ਨ ਨੇ ਚਿੱਠੀ ਲਿਖ ਕੇ ਪੀਐਮ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਓਹ ਕਿਸੇ ਵੀ ਪਾਕਿਸਤਾਨ ਆਰਟਿਸਟ ਨੂੰ ਵੀਜ਼ਾ ਨਾ ਦੇਣ। ਇਸ ਤੋਂ ਇਲਾਵਾ ਕਿਸੇ ਵੀ ਭਾਰਤੀ ਮੂਵੀ ਤੇ ਕੰਟੈਂਟ ਨੂੰ ਪਾਕਿਸਤਾਨ ਵਿਚ ਰਿਲੀਜ਼ ਨਾ ਕੀਤਾ ਜਾਵੇ। ਆਪਣੀ ਚਿੱਠੀ ਵਿਚ ਐਸੋਸੀਏਸ਼ਨ ਨੇ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ ਆਤਿਵਾਦੀ ਸੰਗਠਨਾਂ ਨੂੰ ਫੰਡਿੰਗ ਕਰਨ ਵਾਲੇ ਪਾਕਿ ਵਰਗੇ ਦੇਸ਼ ਦੇ ਖਿਲਾਫ ਰੋਕ ਲਗਾਈ ਜਾਵੇ। ਭਾਰਤ ਦੀ 1.3 ਅਰਬ ਅਬਾਦੀ ਇਸ ਕੰਮ ਵਿਚ ਤੁਹਾਡੇ ਨਾਲ ਖੜੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੇ ਪਹਿਲਾਂ ਤੋਂ ਹੀ ਰੋਕ ਲਗਾ ਦਿੱਤੀ ਗਈ ਸੀ। ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦੁਆਰਾ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਫਿਲਮਾਂ ਦੀ ਰਿਲੀਜ਼ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਨਿਊਜ਼ ਏਜੰਸੀ ਮੁਤਾਬਿਕ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਹੁਸੈਨ ਨੇ ਕਿਹਾ ਕਿ ਸਿਨੇਮਾ ਪ੍ਰਦਰਸ਼ਕ ਐਸੋਸੀਏਸ਼ਨ ਨੇ ਭਾਰਤੀ ਕੰਟੈਂਟ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਕੋਈ ਵੀ ਭਾਰਤੀ ਫਿਲਮ ਪਾਕਿਸਤਾਨ ਵਿਚ ਰਿਲੀਜ਼ ਨਹੀਂ ਹੋਵੇਗੀ।