
ਪ੍ਰਿੰਸ ਹੈਰੀ, ਮੇਘਨ ਮਾਰਕਲ ਅਤੇ ਮੇਸੀ ਨੂੰ ਵੀ ਛੱਡਿਆ ਪਿੱਛੇ
ਨਵੀਂ ਦਿੱਲੀ: ਸੁਪਰਸਟਾਰ ਸ਼ਾਹਰੁਖ ਖਾਨ ਟਾਈਮ ਮੈਗਜ਼ੀਨ ਦੀ ਸਾਲਾਨਾ 'ਟਾਈਮ 100' ਸੂਚੀ ਵਿਚ ਸਿਖਰ 'ਤੇ ਹਨ। ਇਹ ਸੂਚੀ ਪਾਠਕਾਂ ਵੱਲੋਂ ਪਾਈਆਂ ਵੋਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਮਰੀਕੀ ਪ੍ਰਕਾਸ਼ਨ ਮੁਤਾਬਕ ਇਸ ਸਾਲ 12 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੋਟਿੰਗ ਕੀਤੀ, ਜਿਨ੍ਹਾਂ 'ਚੋਂ ਸ਼ਾਹਰੁਖ ਖਾਨ ਨੂੰ ਚਾਰ ਫੀਸਦੀ ਵੋਟ ਮਿਲੇ।
ਇਹ ਵੀ ਪੜ੍ਹੋ: Salman Khan ਨੇ OTT ਕੰਟੈਂਟ ’ਤੇ ਚੁੱਕੇ ਸਵਾਲ, “ਜੇ ਤੁਹਾਡੀ ਧੀ ਇਹ ਸਭ ਦੇਖੇ ਤਾਂ ਕਿਵੇਂ ਲੱਗੇਗਾ?”
ਖਾਨ (57) ਦੀ ਜਨਵਰੀ 'ਚ ਰਿਲੀਜ਼ ਹੋਈ ਫਿਲਮ 'ਪਠਾਨ' ਜਿਸ ਨੇ ਦੇਸ਼-ਵਿਦੇਸ਼ 'ਚ 1,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ, ਨੂੰ ਵੱਡੇ ਪਰਦੇ 'ਤੇ ਉਸ ਦੀ ਵਾਪਸੀ ਮੰਨਿਆ ਜਾ ਰਿਹਾ ਹੈ। ਇਸਲਾਮਿਕ ਸ਼ਾਸਿਤ ਦੇਸ਼ 'ਚ ਆਪਣੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰ ਰਹੀਆਂ ਈਰਾਨ ਦੀਆਂ ਔਰਤਾਂ ਇਸ ਸੂਚੀ 'ਚ ਤਿੰਨ ਫੀਸਦੀ ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਘਨ ਮਾਰਕਲ 1.9 ਫੀਸਦੀ ਵੋਟਾਂ ਨਾਲ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ।
ਇਹ ਵੀ ਪੜ੍ਹੋ: ਥਾਣਾ ਫ਼ਤਹਿਗੜ੍ਹ ਸਾਹਿਬ ਦਾ SHO ਤੇ ਸਹਾਇਕ ਥਾਣੇਦਾਰ ਮੁਅੱਤਲ, ਦੁਰਵਿਵਹਾਰ ਕਰਨ ਦੇ ਲੱਗੇ ਇਲਜ਼ਾਮ
ਕਤਰ 'ਚ ਪਿਛਲੇ ਸਾਲ ਫੁੱਟਬਾਲ ਵਿਸ਼ਵ ਕੱਪ 'ਚ ਅਰਜਨਟੀਨਾ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਫੁੱਟਬਾਲਰ ਮੇਸੀ 1.8 ਫੀਸਦੀ ਵੋਟਾਂ ਨਾਲ ਸੂਚੀ 'ਚ ਪੰਜਵੇਂ ਸਥਾਨ 'ਤੇ ਹਨ। ਆਸਕਰ ਜੇਤੂ ਮਿਸ਼ੇਲ ਯੋਹ, ਸਾਬਕਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ, ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਵੀ ਇਸ ਸੂਚੀ ਵਿਚ ਸ਼ਾਮਲ ਹਨ। ਮੈਗਜ਼ੀਨ ਦੇ ਅਨੁਸਾਰ ਉਹਨਾਂ ਦੇ ਸੰਪਾਦਕ 13 ਅਪ੍ਰੈਲ ਨੂੰ ਆਪਣੀ ਪਸੰਦ ਦੇ 'ਟਾਈਮ 100' 2023 ਦੀ ਸੂਚੀ ਜਾਰੀ ਕਰਨਗੇ।