
ਸਲਮਾਨ ਖਾਨ ਦੀ ਸੁਪਰਹਿੱਟ ਫ੍ਰੈਂਚਾਈਜ਼ੀ 'ਦਬੰਗ' ਦੇ ਤੀਸਰੇ ਪਾਰਟ ਨੂੰ ਲੈ ਕੇ ਲੰਮੇਂ ਸਮੇਂ ਤੋਂ ਚਰਚਾ ਸੀ ਕਿ ਆਖ਼ਿਰ ਇਸ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਪਰ ...
ਮੁੰਬਈ : ਸਲਮਾਨ ਖਾਨ ਦੀ ਸੁਪਰਹਿੱਟ ਫ੍ਰੈਂਚਾਈਜ਼ੀ 'ਦਬੰਗ' ਦੇ ਤੀਸਰੇ ਪਾਰਟ ਨੂੰ ਲੈ ਕੇ ਲੰਮੇਂ ਸਮੇਂ ਤੋਂ ਚਰਚਾ ਸੀ ਕਿ ਆਖ਼ਿਰ ਇਸ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਪਰ ਸਲਮਾਨ ਦੇ ਬੇਹੱਦ ਬਿਜੀ ਸ਼ੇਡਿਊਲ ਦੀ ਵਜ੍ਹਾ ਨਾਲ ਇਹ ਪ੍ਰੋਜੈਕਟ ਪਿਛਲੇ ਦੋ - ਤਿੰਨ ਸਾਲਾਂ ਤੋਂ ਰੁਕਿਆ ਹੋਇਆ ਸੀ ਪਰ ਹੁਣ ਅਪਣੇ ਬਾਕੀ ਕਮਿਟਮੈਂਟਸ ਪੂਰੇ ਕਰਨ ਤੋਂ ਬਾਅਦ ਸਲਮਾਨ 'ਦਬੰਗ' ਦੇ ਨਾਲ ਮੈਦਾਨ 'ਤੇ ਉੱਤਰ ਚੁੱਕੇ ਹਨ।
Dabangg 3
'ਦਬੰਗ' ਦੇ ਪ੍ਰੋਡਿਊਸਰ ਅਤੇ ਸਲਮਾਨ ਦੇ ਭਰਾ ਅਰਬਾਜ ਨੇ ਦੱਸਿਆ ਕਿ 'ਦਬੰਗ 3' ਦਾ ਪਹਿਲਾ ਸ਼ੇਡਿਊਲ ਇਸ ਸਾਲ ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਫਿਲਹਾਲ ਸਲਮਾਨ ਫਿਲਮ 'ਭਾਰਤ' ਦੇ ਆਖਰੀ ਸ਼ੇਡਿਊਲ ਦੀ ਸ਼ੂਟਿੰਗ ਕਰਨਗੇ ਅਤੇ ਉਸ ਤੋਂ ਬਾਅਦ ਸਲਮਾਨ ਖਾਨ 'ਦਬੰਗ 3' ਸ਼ੁਰੂ ਕਰਨਗੇ। ਅਰਬਾਜ ਦੇ ਮੁਤਾਬਕ ਹਲੇ 'ਦਬੰਗ 3' ਲਈ ਲੋਕੇਸ਼ਨ ਦੇਖਣ ਦਾ ਕੰਮ ਚੱਲ ਰਿਹਾ ਹੈ।
Dabangg 3
ਨਾਲ ਹੀ ਬਾਕੀ ਦੀ ਸਟਾਰਕਾਸਟ ਵੀ ਫਾਈਨਲ ਹੋਣੀ ਹੈ। ਲੀਡ ਰੋਲ ਵਿਚ ਸਲਮਾਨ ਦੇ ਨਾਲ ਸੋਨਾਕਸ਼ੀ ਸਿੰਹਾ ਪਹਿਲਾਂ ਹੀ ਫਾਈਨਲ ਹੋ ਚੁੱਕੀ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸਲਮਾਨ ਖਾਨ 'ਦਬੰਗ 3' ਨੂੰ ਇਸ ਸਾਲ ਦੇ ਅਖੀਰ ਤੱਕ ਰਿਲੀਜ ਵੀ ਕਰ ਸਕਦੇ ਹਨ।
Arbaaz khan
ਦੋ ਸਾਲਾਂ ਤੋਂ ਸਲਮਾਨ ਦੀਆਂ ਫਿਲਮਾਂ ਉਮੀਦਾਂ 'ਤੇ ਖਰੀ ਨਹੀਂ ਉਤਰੀਆਂ ਸਨ, ਇਸ ਲਈ ਇਸ ਸਾਲ 'ਦਬੰਗ' ਦੇ ਨਾਲ ਸਲਮਾਨ ਧਮਾਕੇਦਾਰ ਕਮਬੈਕ ਕਰਣਾ ਚਾਹੁੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਸਲਮਾਨ 'ਦਬੰਗ 3' ਨੂੰ ਇਸ ਸਾਲ ਦੇ ਅੰਤ ਵਿਚ ਰਿਲੀਜ ਕਰ ਸਕਦੇ ਹਨ।
Dabangg 3
ਉਨ੍ਹਾਂ ਦੀ ਪਿਛਲੀ ਦੋਵੇਂ 'ਦਬੰਗ' ਫਿਲਮਾਂ ਵਿਚੋਂ ਇਕ ਨੂੰ ਅਭਿਨਵ ਕਸ਼ਿਅਪ ਅਤੇ ਦੂਜੇ ਨੂੰ ਉਨ੍ਹਾਂ ਦੇ ਭਰਾ ਅਰਬਾਜ ਖਾਨ ਨੇ ਨਿਰਦੇਸ਼ਤ ਕੀਤਾ ਸੀ ਪਰ ਇਸ ਵਾਰ 'ਦਬੰਗ' ਦਾ ਨਿਰਦੇਸ਼ਕ ਬਦਲ ਦਿਤਾ ਗਿਆ ਹੈ। 'ਦਬੰਗ 3' ਦਾ ਨਿਰਦੇਸ਼ਨ ਪ੍ਰਭੁਦੇਵਾ ਕਰਨਗੇ।
Salman Khan
ਤੁਹਾਨੂੰ ਦੱਸ ਦਈਏ ਕਿ ਪ੍ਰਭੁਦੇਵਾ ਇਸ ਤੋਂ ਪਹਿਲਾਂ ਸਲਮਾਨ ਖਾਨ ਦੀ 'ਵਾਂਟੇਡ' ਮੂਵੀ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ। ਸੋਨਾਕਸ਼ੀ ਸਿੰਹਾ ਹਾਲ ਹੀ 'ਚ ਆਲਿਆ ਭੱਟ ਦੇ ਨਾਲ ਭੋਪਾਲ ਗਈ ਸੀ, ਉੱਥੇ ਉਨ੍ਹਾਂ ਨੇ ਫਿਲਮ ਦੇ ਕੁੱਝ ਸੀਨ ਸ਼ੂਟ ਕੀਤੇ ਸਨ। ਉਨ੍ਹਾਂ ਨੇ ਆਲਿਆ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।