
10 ਜਨਵਰੀ ਨੂੰ ਬੋਕਸ ਆਫਿਸ 'ਤੇ ਰਿਲੀਜ਼ ਹੋਈਆਂ ਸਨ ਇਹ ਦੋ ਵੱਡੀ ਫ਼ਿਲਮਾ
ਨਵੀਂ ਦਿੱਲੀ : 10 ਜਨਵਰੀ ਨੂੰ ਬੋਕਸ ਆਫਿਸ 'ਤੇ ਦੋ ਵੱਡੀ ਫ਼ਿਲਮਾ ਰਿਲੀਜ਼ ਹੋਈਆਂ। ਦੀਪਿਕਾ ਪਾਦੁਕੋਣ ਦੀ 'ਛਪਾਕ' ਅਤੇ ਅਜੇ ਦੇਵਗਨ ਦੀ 'ਤਾਨਾਜੀ' ਨੇ ਬੋਕਸ ਆਫਿਸ 'ਤੇ ਦਸਤਕ ਦਿੱਤੀ। ਦੋਵਾਂ ਫ਼ਿਲਮਾਂ ਦੇ ਹੁਣ ਤੱਕ ਦੇ ਕਲੈਕਸ਼ਨ 'ਤੇ ਨਜ਼ਰ ਪਾਈ ਜਾਵੇ ਤਾਂ ਇਹ ਫਿਲਮਾਂ ਨੇ ਦਰਸ਼ਕਾਂ ਨੂੰ ਸਿਨਮੇਘਰਾਂ ਤੱਕ ਖਿੱਚਣ ਵਿਚ ਸਫ਼ਲ ਰਹੀਆਂ ਹਨ।
Chhapaak Movie
ਮੀਡੀਆ ਰਿਪੋਰਟਾ ਅਨੁਸਾਰ ਰਿਲੀਜ਼ਿੰਗ ਤੋਂ ਪਹਿਲਾਂ ਵਿਵਾਦਾਂ ਵਿੱਚ ਰਹੀ ਛਪਾਕ ਨੇ ਆਪਣੇ ਪੰਜਵੇਂ ਦਿਨ ਲਗਭਗ ਸਵਾ ਦੋ ਕਰੋੜ ਰੁਪਏ ਕਮਾਏ। ਫਿਲਮ ਨੇ ਸ਼ੁੱਕਰਵਾਰ ਨੂੰ 4.77 ਕਰੋੜ, ਸ਼ਨਿੱਚਰਵਾਰ ਨੂੰ 6.90 ਕਰੋੜ, ਐਤਵਾਰ ਨੂੰ 7.35 ਕਰੋੜ ਅਤੇ ਸੋਮਵਾਰ ਨੂੰ 2.35 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਨੇ ਪੰਜ ਦਿਨਾਂ ਵਿਚ ਲਗਭਗ 23.50 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਛਪਾਕ ਫਿਲਮ ਨੂੰ ਬਣਾਉਣ ਤੋਂ ਲੈ ਕੇ ਪ੍ਰਮੋਸ਼ਨ ਤੱਕ ਲਗਭਗ 45 ਕਰੋੜ ਰੁਪਇਆ ਖਰਚ ਹੋਇਆ ਹੈ ਅਤੇ ਫ਼ਿਲਮ ਨੂੰ ਹਿੱਟ ਹੋਣ ਦੇ ਲਈ 60 ਕਰੋੜ ਰੁਪਏ ਦੀ ਕਮਾਈ ਕਰਨੀ ਹੋਵੇਗੀ।
File Photo
'ਤਾਨਾਜੀ : ਦਾ ਅਨਸੰਗ ਵਾਰੀਅਰ' ਨੇ ਆਪਣੀ ਰਿਲੀਜ਼ਿੰਗ ਤੋਂ ਬਾਅਦ ਪੰਜਵੇਂ ਦਿਨ ਵੀ ਰਫ਼ਤਾਰ ਜਾਰੀ ਰੱਖੀ ਹੈ। ਤਾਨਾਜੀ ਦੀ ਕਮਾਈ ਵਿਚ ਸੋਮਵਾਰ ਦੇ ਮੁਕਾਬਲੇ 20 ਫ਼ੀਸਦੀ ਦੀ ਉਛਾਲ ਵੇਖਣ ਨੂੰ ਮਿਲੀ ਹੈ। ਫ਼ਿਲਮ ਨੇ ਮੰਗਲਵਾਰ ਨੂੰ 16 ਕਰੋੜ ਦਾ ਕਲੈਕਸ਼ਨ ਕੀਤਾ। ਇਸ ਤਰ੍ਹਾਂ ਪੰਜਵੇਂ ਦਿਨ ਤੱਕ ਇਸ ਫਿਲਮ ਨੇ 91.50 ਕਰੋੜ ਰੁਪਏ ਕਮਾਏ ਹਨ। ਇਸ ਫ਼ਿਲਮ ਦਾ ਬਜਟ 110 ਕਰੋੜ ਰੁਪਏ ਦਾ ਹੈ ਪਰ ਇਸ ਦੇ ਪ੍ਰਚਾਰ ਅਤੇ ਪ੍ਰਿੰਟ 'ਤੇ 15 ਕਰੋੜ ਖਰਚ ਹੋਏ ਹਨ ਭਾਵ ਇਸ ਫਿਲਮ 'ਤੇ ਕੁੱਲ 125 ਕਰੋੜ ਰੁਪਇਆ ਖਰਚ ਹੋਇਆ ਹੈ। ਇਸ ਤਰ੍ਹਾਂ ਇਸ ਨੂੰ ਹਿੱਟ ਹੋਣ ਦੇ ਲਈ ਲਗਭਗ 150 ਕਰੋੜ ਰੁਪਏ ਕਮਾਉਣੇ ਹੋਣਗੇ।
File Photo
ਦੱਸ ਦਈਏ ਕਿ ਛਪਾਕ ਫਿਲਮ ਐਸੀਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜਿੰਦਗੀ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ਵਿਚ ਦੀਪਿਕਾ ਦੇ ਨਾਲ ਐਕਟਰ ਵਿਕਰਾਂਤ ਮੇਸੀ ਦੀ ਮੁੱਖ ਭੂਮਿਕਾ ਹੈ ਜਦਕਿ ਫਿਲਮ ਤਾਨਾਜੀ ਵਿਚ ਅਜੇ ਦੇਵਗਨ, ਸੈਫ ਅਲੀ ਖਾਨ ਅਤੇ ਕਾਜੋਲ ਨੇ ਮੁੱਖ ਭੂਮਿਕਾ ਨਿਭਾਈ ਹੈ।