
ਨਵੀਂ ਦਿੱਲੀ : ਦਿੱਲੀ ਦੀ ਰਾਊਜ ਐਵੀਨਿਊ ਅਦਾਲਤ ਵੱਲੋਂ ਪੱਤਰਕਾਰ ਪ੍ਰਿਆ ਰਮਾਨੀ ਨੂੰ ਮਾਨਹਾਨੀ ਦੇ ਕੇਸ ਵਿੱਚੇ ਬਰੀ ਕਰਨ ਤੋਂ ਬਆਦ ਬਾਲੀਵੁੱਡ ਦੀਆਂ ਹੱਸਤੀਆਂ ਵੱਲੋਂ ਪ੍ਰਤੀਕ੍ਰਿਆ ਆ ਰਹੀ ਹੈ । ਇਸ ਬਾਲੀਵੁੱਡ ਗਲਿਆਰੇ ਤੋਂ ਕਾਫ਼ੀ ਪ੍ਰਤੀਕਰਮ ਆ ਰਹੇ ਹਨ। ਵੀਰ ਦਾਸ, ਤਾਪਸੀ ਪਨੂੰ ਅਤੇ ਸਿਮੀ ਗਰੇਵਾਲ ਵਰਗੇ ਸਿਤਾਰਿਆਂ ਨੇ ਇਸ ਸਬੰਧ ਵਿਚ ਟਵੀਟ ਕੀਤਾ ਹੈ।
journalist Priya Ramani and akbar ਐਮ ਜੇ ਅਕਬਰ ਦੁਆਰਾ ਪ੍ਰਿਆ ਰਮਾਨੀ ਖਿਲਾਫ ਦਾਇਰ ਮਾਣਹਾਨੀ ਦਾ ਕੇਸ ਦਿੱਲੀ ਦੀ ਰਾਉਜ ਐਵੀਨਿਊ ਕੋਰਟ ਨੇ ਰੱਦ ਕਰ ਦਿੱਤਾ ਹੈ । ਅਦਾਲਤ ਨੇ ਪ੍ਰਿਆ ਰਮਾਨੀ ਨੂੰ ਅਪਰਾਧਿਕ ਮਾਣਹਾਨੀ ਲਈ ਦੋਸ਼ੀ ਨਹੀਂ ਠਹਿਰਾਇਆ । ਦੱਸ ਦੇਈਏ ਕਿ 2018 ਮੀ ਟੂ ਮੁਹਿੰਮ ਦੌਰਾਨ ਪੱਤਰਕਾਰ ਪ੍ਰਿਆ ਰਮਾਨੀ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਐਮ ਜੇ ਅਕਬਰ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਸਾਬਕਾ ਕੇਂਦਰੀ ਮੰਤਰੀ ਵੱਲੋਂ ਇਸ ਮਾਮਲੇ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ।
vir dasਵੀਰ ਦਾਸ ਨੇ ਟਵੀਟ ਕੀਤਾ: "ਹਾਂ ... ਬਹੁਤ ਚੰਗੀ ਖ਼ਬਰ ਹੈ।" ਟਾਪਸੀ ਪਨੂੰ ਨੇ ਲਿਖਿਆ: "ਹੋਈਆਂ ਸਾਰੀਆਂ ਗਲਤੀਆਂ ਦੇ ਵਿਚਕਾਰ, ਇੱਕ ਉਮੀਦ ਦੀ ਕਿਰਨ ਆਈ ਹੈ ਕਿ ਕਿਤੇ ਨਾ ਕਿਤੇ ਸਾਡੀ ਉਮੀਦ ਨੂੰ ਧਰਮਿਕਤਾ ਵਿੱਚ ਕਾਇਮ ਰੱਖਣਾ ਹੈ ." ਉਸੇ ਸਮੇਂ, ਸਿਮੀ ਗਰੇਵਾਲ ਨੇ ਲਿਖਿਆ: "ਪਿਛਲੇ ਇਤਿਹਾਸ ਨੂੰ ਵੇਖਦਿਆਂ, ਮੈਨੂੰ ਸ਼ੱਕ ਸੀ ਕਿ ਅਨਿਆਂ ਜ਼ਰੂਰ ਹੋਵੇਗਾ...ਪਰ । ਰਵਿੰਦਰ ਕੁਮਾਰ ਪਾਂਡੇ ਧੰਨਵਾਦ , ਜਿਨ੍ਹਾਂ ਨੇ ਔਰਤ ਦੇ ਅਧਿਕਾਰਾਂ ਦਾ ਸਤਿਕਾਰ ਕੀਤਾ"
Simi gillਤੁਹਾਨੂੰ ਦੱਸ ਦਈਏ ਕਿ ਫੈਸਲੇ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜਿਨਸੀ ਸ਼ੋਸ਼ਣ ਅਕਸਰ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦਾ ਹੈ । ਅਦਾਲਤ ਨੇ ਇਹ ਨੋਟਿਸ ਲਿਆ ਕਿ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਕਰਨ ਲਈ ਢਾਂਚੇ ਦੀ ਘਾਟ ਹੈ । ਜ਼ਿਆਦਾਤਰ ਔਰਤਾਂ ਜੋ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ, ਅਕਸਰ ਕਲੰਕ ਅਤੇ ਜ਼ਿਆਦਾ ਗੁਣਾਂ ਦੇ ਡਰ ਕਾਰਨ ਆਪਣੀ ਆਵਾਜ਼ ਬੁਲੰਦ ਨਹੀਂ