ਨਿਕ ਜੋਨਸ ਨੂੰ ਕਿਸ ਨੇ ਕਿਹਾ ਨੈਸ਼ਨਲ ਜੀਜੂ ?
Published : Dec 17, 2019, 11:53 am IST
Updated : Dec 17, 2019, 11:53 am IST
SHARE ARTICLE
Priyanka Chopra, Nick Jonas
Priyanka Chopra, Nick Jonas

ਨਿਕ ਜੋਨਸ ਦਾ ਮਜ਼ਾਕੀਆ ਵੀਡੀਓ ਵਾਇਰਲ

ਮੁੰਬਈ- ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨਾ ਸਿਰਫ ਬਾਲੀਵੁੱਡ, ਬਲਕਿ ਹਾਲੀਵੁੱਡ ਵਿੱਚ ਸ਼ਕਤੀਸ਼ਾਲੀ ਜੋੜਿਆਂ ਵਜੋਂ ਜਾਣੇ ਜਾਂਦੇ ਹਨ। ਪ੍ਰਿਯੰਕਾ ਅਤੇ ਨਿਕ ਵਿਚਾਲੇ ਪਿਆਰ, ਬਾਂਡਿੰਗ ਅਤੇ ਕੈਮਿਸਟਰੀ ਬਹੁਤ ਜ਼ਿਆਦਾ ਹੈ। ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਇਸ ਦੌਰਾਨ, ਪ੍ਰਿਯੰਕਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਨਿਕ ਜੋਨਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ,

Priyanka Chopra, Nick JonasPriyanka Chopra, Nick Jonas

ਜਿਸ ਵਿੱਚ ਨਿਕ ਘੋੜੇ ਉੱਤੇ ਧਮਾਕੇਦਾਰ ਐਂਟਰੀ ਕਰ ਰਹੇ ਹਨ ਅਤੇ ਉਸ ਦੇ ਪਿੱਛੇ ਬਹੁਤ ਸਾਰੀਆਂ ਅਵਾਜਾਂ ਸੁਣਨ ਨੂੰ ਮਿਲ ਰਹੀਆਂ ਹਨ 'ਜੀਜਾ ਜੀ ਆ ਗਏ.... ਜੀਜਾ ਜੀ ਆ ਗਏ.... 'ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਬਹੁਤ ਹੀ ਮਜ਼ਾਕੀਆ ਕੈਪਸ਼ਨ ਲਿਖਿਆ ਹੈ। ਪ੍ਰਿਯੰਕਾ ਨੇ ਲਿਖਿਆ ਹੈ ਕਿ ਜਦੋਂ ਨਿਕ ਜੋਨਸ ਭਾਰਤ ਵਿੱਚ ਦਾਖ਼ਲ ਹੁੰਦਾ ਹੈ… ਨੈਸ਼ਨਲ ਜੀਜੂ (ਰਾਸ਼ਟਰੀ ਜੀਜੂ), ਹਰ ਚੀਜ਼ ਲਈ ਤੁਹਾਡਾ ਧੰਨਵਾਦ।

ਤੁਹਾਡੀ ਜਾਣਕਾਰੀ ਲਈ, ਦੱਸ ਦੇਈਏ ਕਿ ਨਿਕ ਦਾ ਇਹ ਵੀਡੀਓ ਉਸ ਦੀ ਹਾਲੀਵੁੱਡ ਫ਼ਿਲਮ 'ਜੁਮਾਂਜੀ: ਦਿ ਨੈਕਸਟ ਲੈਵਲ' (Jumanji: The Next Level)' ਦਾ ਹੈ। ਜੋ ਹਾਲ ਹੀ ਵਿੱਚ ਜਾਰੀ ਹੋਈ ਹੈ। ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ ਹੈ।

Priyanka Chopra, Nick JonasPriyanka Chopra, Nick Jonas

ਪ੍ਰਿਯੰਕਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ ਦਿ ਵ੍ਹਾਈਟ ਟਾਈਗਰ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਵਿੱਚ ਰਾਜਕੁਮਾਰ ਰਾਓ ਪ੍ਰਿਯੰਕਾ ਦੇ ਨਾਲ ਮੁੱਖ ਭੂਮਿਕਾ ਨਿਭਾਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ।

Priyanka Chopra, Nick JonasPriyanka Chopra, Nick Jonas

ਫ਼ਿਲਮ ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਪ੍ਰਿਯੰਕਾ ਦੇ ਕਈ ਹਾਲੀਵੁੱਡ ਪ੍ਰੋਜੈਕਟ ਵੀ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement