
ਕਰੂਜ਼ ਡਰੱਗ ਮਾਮਲੇ ਦੇ ਚਲਦਿਆਂ ਐਨਸੀਬੀ ਦੀ ਟੀਮ ਅੱਜ ਆਰਯਨ ਖ਼ਾਨ ਦੇ ਘਰ ‘ਮੰਨਤ’ ਵਿਖੇ ਪਹੁੰਚੀ।
ਮੁੰਬਈ: ਕਰੂਜ਼ ਡਰੱਗ ਮਾਮਲੇ ਦੇ ਚਲਦਿਆਂ ਐਨਸੀਬੀ ਦੀ ਟੀਮ ਅੱਜ ਆਰਯਨ ਖ਼ਾਨ ਦੇ ਘਰ ‘ਮੰਨਤ’ ਵਿਖੇ ਪਹੁੰਚੀ। ਦਰਅਸਲ ਐਨਸੀਬੀ ਦੇ ਅਧਿਕਾਰੀ ਸ਼ਾਹਰੁਖ਼ ਖ਼ਾਨ ਦੇ ਘਰ ਨੋਟਿਸ ਦੇਣ ਗਏ ਸੀ। ਇਸ ਨੋਟਿਸ ਵਿਚ ਕਿਹਾ ਗਿਆ ਕਿ ਜੇਕਰ ਆਰਯਨ ਖ਼ਾਨ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਇਲੈਕਟ੍ਰਾਨਿਕ ਉਪਕਰਨ ਹੈ ਤਾਂ ਉਹ ਐਨਸੀਬੀ ਨੂੰ ਸੌਂਪਿਆ ਜਾਵੇ।
Aryan Khan
ਹੋਰ ਪੜ੍ਹੋ: ਮੱਧ ਪ੍ਰਦੇਸ਼ ’ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਕਰੈਸ਼
ਸ਼ਾਹਰੁਖ ਖ਼ਾਨ ਦੇ ਘਰ ਐਨਸੀਬੀ ਦੇ ਅਧਿਕਾਰੀ ਵੀਵੀ ਸਿੰਘ ਗਏ ਸੀ। ਉਹਨਾਂ ਦਾ ਕਹਿਣਾ ਹੈ ਕਿ ਜਾਂਚ ਨਾਲ ਸਬੰਧੀ ਕੁਝ ਪੇਪਰ ਵਰਕ ਬਾਕੀ ਹੈ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ ਕਿ ਐਨਸੀਬੀ ਦੀ ਟੀਮ ਆਰਯਨ ਖਾਨ ਨਾਲ ਜੁੜੇ ਕੁਝ ਦਸਤਾਵੇਜ਼ ਇਕੱਠੇ ਕਰਨ ਲਈ ਸ਼ਾਹਰੁਖ ਖਾਨ ਦੇ ਘਰ ਗਈ ਸੀ। 'ਮੰਨਤ' 'ਤੇ ਕੋਈ ਛਾਪੇਮਾਰੀ ਨਹੀਂ ਕੀਤੀ ਗਈ।
NCB Visits Shah Rukh Khan's Mumbai House 'Mannat'
ਹੋਰ ਪੜ੍ਹੋ: ਖਰਾਬ ਸੜਕ 'ਤੇ ਐਸਟ੍ਰੋਨੋਟ ਬਣ ਚਲ ਰਹੇ ਵਿਅਕਤੀ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਬੰਗਲੁਰੂ ਦਾ ਹੈ
ਇਸ ਤੋਂ ਇਲਾਵਾ ਐਨਸੀਬੀ ਦੀ ਟੀਮ ਅਦਾਕਾਰਾ ਅਨੰਨਿਆ ਪਾਂਡੇ ਦੇ ਘਰ ਪਹੁੰਚੀ। ਉਹਨਾਂ ਨੂੰ ਅੱਜ ਹੀ ਪੁੱਛਗਿੱਛ ਲਈ ਪੇਸ਼ ਹੋਣ ਦਾ ਸੰਮਨ ਦਿੱਤਾ ਗਿਆ ਹੈ। ਐਨਸੀਬੀ ਨੂੰ ਅਨੰਨਿਆ ਘਰ ਵਿਚ ਨਹੀਂ ਮਿਲੀ। ਦਰਅਸਲ ਐਨਸੀਬੀ ਨੂੰ ਅਨੰਨਿਆ ਅਤੇ ਆਰਯਨ ਵਿਚਾਲੇ ਹੋਈ ਚੈਟ ਮਿਲੀ ਹੈ। ਇਸ ਚੈਟ ਦੀ ਪੁਸ਼ਟੀ ਲਈ ਐਨਸੀਬੀ ਟੀਮ ਅਭਿਨੇਤਰੀ ਤੋਂ ਪੁੱਛਗਿੱਛ ਲਈ ਉਸ ਦੇ ਘਰ ਪਹੁੰਚੀ ਹੈ।
Shah Rukh Khan
ਹੋਰ ਪੜ੍ਹੋ: ਨਿਹੰਗ ਅਮਨ ਸਿੰਘ ਨੂੰ ਕਈ ਸਾਲ ਪਹਿਲਾਂ ਘਰ ਤੋਂ ਕਰ ਦਿੱਤਾ ਸੀ ਬੇਦਖ਼ਲ, ਪਿਤਾ ਨੇ ਦਿੱਤਾ ਵੱਡਾ ਬਿਆਨ
ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਸਵੇਰੇ ਆਰਥਰ ਰੋਡ ਜੇਲ੍ਹ ਵਿਚ ਬੰਦ ਆਰਯਨ ਖਾਨ ਨਾਲ ਮੁਲਾਕਾਤ ਕੀਤੀ ਸੀ। ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਆਰਯਨ ਖਾਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਆਰਯਨ ਖਾਨ ਨੇ ਹੇਠਲੀ ਅਦਾਲਤ ਦੇ ਆਦੇਸ਼ ਖਿਲਾਫ ਹੁਣ ਬੰਬੇ ਹਾਈ ਕੋਰਟ ਦਾ ਰੁਖ਼ ਹੈ, ਜਿਸ ’ਤੇ 26 ਅਕਤੂਬਰ ਸੁਣਵਾਈ ਹੋਵੇਗੀ।