ਮਲਾਲਾ ਯੂਸਫਜ਼ਈ ਨੇ ਕੀਤੀ 'ਜ਼ੀਰੋ' ਦੀ ਤਾਰੀਫ਼, ਜ਼ਾਹਿਰ ਕੀਤੀ ਸ਼ਾਹਰੁਖ ਨਾਲ ਮਿਲਣ ਦੀ ਇੱਛਾ
Published : Dec 23, 2018, 1:10 pm IST
Updated : Dec 23, 2018, 1:10 pm IST
SHARE ARTICLE
Malala Yousafzai
Malala Yousafzai

ਮਲਾਲਾ ਯੂਸਫਜ਼ਈ ਨੇ ਕੀਤੀ 'ਜ਼ੀਰੋ' ਦੀ ਤਾਰੀਫ਼, ਜ਼ਾਹਿਰ ਕੀਤੀ ਸ਼ਾਹਰੁਖ ਨਾਲ ਮਿਲਣ ਦੀ ਇੱਛਾ

ਮੁੰਬਈ (ਭਾਸ਼ਾ) : ਇਸ ਹਫ਼ਤੇ ਰੀਲੀਜ਼ ਹੋਈ ਸ਼ਾਹਰੁਖ ਖ਼ਾਨ ਦੀ ਫਿਲਮ 'ਜ਼ੀਰੋ' ਨੂੰ ਮਿਕਸ ਪ੍ਰਤੀਕਿਰਿਆ ਮਿਲ ਰਹੀ ਹੈ। ਜਿੱਥੇ ਆਲੋਚਕਾਂ ਨੇ ਫਿਲਮ ਨੂੰ ਜ਼ਿਆਦਾ ਸਪਾਰਟ ਨਹੀਂ ਕੀਤੀ ਹੈ। ਉਥੇ ਹੀ ਸ਼ਾਹਰੁਖ ਦੇ ਫੈਨਸ ਫਿਲਮ ਦੇਖਣ ਲਈ ਲਗਾਤਾਰ ਸਿਨੇਮਾ ਘਰਾਂ ਵਿਚ ਪਹੁੰਚ ਰਹੇ ਹਨ। ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਦਰਸ਼ਕ ਸ਼ਾਹਰੁਖ ਦੀ ਫ਼ਿਲਮ ਨੂੰ ਪਸੰਦ ਕਰ ਰਹੇ ਹਨ। ਨੋਬਲ ਜੇਤੂ ਮਲਾਲਾ ਯੂਸਫਜ਼ਈ ਨੇ ਵੀ 'ਜ਼ੀਰੋ' ਦੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸ਼ਾਹਰੁਖ ਨਾਲ ਮਿਲਣਾ ਚਾਹੁੰਦੀ ਹੈ।

 ShaShah Rukh Khan

ਮਲਾਲਾ ਯੂਸਫਜ਼ਈ ਨੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਉਹ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਵਾਰ ਨੂੰ 'ਜ਼ੀਰੋ' ਕਾਫ਼ੀ ਪਸੰਦ ਆਈ।  ਮਲਾਲਾ ਨੇ ਕਿਹਾ, 'ਤੁਹਾਡੀ ਫ਼ਿਲਮ ਵੇਖ ਕੇ ਬਹੁਤ ਵਧੀਆ ਲਗਿਆ। ਇਹ ਕਾਫ਼ੀ ਮਨੋਰੰਜਕ ਹੈ। ਮੇਰੇ ਪੂਰੇ ਪਰਵਾਰ ਨੂੰ ਫ਼ਿਲਮ ਬਹੁਤ ਪਸੰਦ ਆਈ। ਮੈਂ ਤੁਹਾਡੀ ਫੈਨ ਹਾਂ ਅਤੇ ਤੁਹਾਡੇ ਨਾਲ ਟਵਿਟਰ ਤੇ ਗੱਲ ਕਰਕੇ ਬਹੁਤ ਵਧੀਆ ਲਗਿਆ ਪਰ ਮੈਨੂੰ ਉਮੀਦ ਹੈ ਕਿ ਜਦੋਂ ਵੀ ਤੁਸੀਂ ਯੂਕੇ ਆਓਗੇ ਅਤੇ ਅਸੀਂ ਮਿਲਾਂਗੇ। ਉਹ ਮੇਰੇ ਲਈ ਬਹੁਤ ਵੱਡਾ ਦਿਨ ਹੋਵੇਗਾ।

 ਫ਼ਿਲਮ 'ਜ਼ੀਰੋ' ਬੀਤੇ ਸ਼ੁਕਰਵਾਰ ਨੂੰ ਰੀਲੀਜ਼ ਹੋਈ ਹੈ। ਅਨਾਲ ਐਲ.ਰਾਏ ਦੀ ਇਸ ਫ਼ਿਲਮ ਵਿਚ ਸ਼ਾਹਰੁਖ ਖ਼ਾਨ ਦੇ ਨਾਲ ਕਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ  ਵੀ ਹਨ। ਫਿਲਮ ਵਿਚ ਸ਼ਾਹਰੁਖ ਇਕ ਬੌਣੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement