
ਪੁਲਵਾਮਾ ਹਮਲੇ ਤੋਂ ਬਆਦ ਬਾਲੀਵੁੱਡ ਵੱਲੋਂ ਪਾਕਿਸਤਾਨੀ ਕਲਾਕਾਰਾਂ ਤੇ ਅਦਾਕਾਰਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇੰਡੀਅਨ ਫ਼ਿਲਮ ਇੰਡਸਟਰੀ ਵਿੱਚ....
ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਆਦ ਬਾਲੀਵੁੱਡ ਵੱਲੋਂ ਪਾਕਿਸਤਾਨੀ ਕਲਾਕਾਰਾਂ ਤੇ ਅਦਾਕਾਰਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇੰਡੀਅਨ ਫ਼ਿਲਮ ਇੰਡਸਟਰੀ ਵਿੱਚ ਆਲ ਇੰਡੀਆ ਸਾਈਨ ਵਰਕਰਜ਼ ਐਸੋਸੀਏਸ਼ਨ ਨੇ ਇਹ ਪਾਬੰਦੀ ਵਾਲਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਗੀਤਕਾਰ ਤੇ ਗਾਇਕ ਖ਼ਿਲਾਫ਼ ਖੜ੍ਹੇ ਹੋਏ ਹਨ। ਦੋਵਾਂ ਦੇਸ਼ਾਂ ਵਿੱਚ ਰਾਜਨੀਤਕ ਲੜਾਈ ਦੇ ਦੌਰ ਵਿੱਚ ਕਲਾ ਉੱਤੇ ਪਾਬੰਦੀ ਲਾਉਣੀ ਕਿੱਥੋਂ ਤੱਕ ਸਹੀ ਹੈ। ਬੀਤੇ ਦਿਨ ਐਤਵਾਰ ਨੂੰ ਸੰਗਰੂਰ ਵਿੱਚ ਹੋਏ ਪ੍ਰੋਗਰਾਮ ਦੌਰਾਨ ਇਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਗੱਲਬਾਤ ਦਾ ਮਾਹੌਲ ਬਣਾਉਣਾ ਚਾਹੀਦਾ ਹੈ।
Pulwama Attack
ਦੇਵੋ ਦੇਸ਼ਾਂ ਦੇ ਸਭਿਆਚਾਰਕ ਸਾਂਝ ਹੀ ਸ਼ਾਂਤੀ ਦਾ ਮਾਹੌਲ ਬਣਾਉਣ ਵਿੱਚ ਵੱਡਾ ਰੋਲ ਪਾ ਸਕਦੇ ਹੋ। ਇਸ ਲਹਿਜ਼ੇ ਨਾਲ ਕਲਾ ਉੱਤੇ ਪਾਬੰਦੀ ਲਾਉਣਾ ਕਿਸ ਵੀ ਮਾਅਨੇ ਵਿੱਚ ਸਹੀ ਫ਼ੈਸਲਾ ਨਹੀਂ ਹੈ। ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਕਿਹਾ ਕਿ ਮੈਨੂੰ ਪਾਕਿਸਤਾਨ ਦੇ ਬਹੁਤ ਸਾਰੇ ਕਲਾਕਾਰ ਪਸੰਦ ਹਨ, ਇੱਥੋਂ ਤੱਕ ਕਿ ਪਾਕਿਸਤਾਨੀ ਵੀ ਭਾਰਤੀ ਕਲਾਕਾਰਾਂ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਨਫ਼ਰਤ ਦੋਵੇਂ ਦੇਸ਼ਾਂ ਵਿੱਚ ਗੱਲਬਾਤ ਦੇ ਮਾਹੌਲ ਨੂੰ ਨਸ਼ਟ ਕਰ ਦਿੰਦੀ ਹੈ। ਦੇਵੋ ਦੇਸ਼ਾਂ ਨੂੰ ਆਪਣੀ ਇਤਿਹਾਸ, ਖਾਸ ਖਾਣ-ਪਾਣ ਸੰਗੀਤ ਤੇ ਕਲਾ ਨੂੰ ਸਾਂਝੀ ਕਰਨੀ ਚਾਹੀਦੀ ਹੈ।
Pulwama Attack
ਫ਼ੌਜੀ ਤੋਂ ਗੀਤਕਾਰ ਬਣੇ ਮੱਟ ਸ਼ੇਰੋਂ ਵਾਲਾ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਪੁਲਵਾਮਾ ਦੀ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਪਰ ਦੂਜੇ ਦੇਸ਼ ਦੀ ਕਲਾ ਤੇ ਕਲਾਕਾਰਾਂ ਉੱਤੇ ਪਾਬੰਦੀ ਨਹੀਂ ਲਾਉਣੀ ਚਾਹੀਦੀ। ਕਲਾ ਸਾਨੂੰ ਜੀਵਨ ਦੀ ਸ਼ਾਂਤੀ ਅਤੇ ਸੁੰਦਰਤਾ ਬਾਰੇ ਸਿਖਾਉਂਦੀ ਹੈ।
ਜਦ ਸਾਡੇ ਪਿਓ ਅਤੇ ਚਾਚੇ ਵਿੱਚ ਝਗੜਾ ਹੁੰਦਾ ਹੈ, ਤਾਂ ਸਾਡੇ ਚਚੇਰੇ ਭਰਾ ਇੱਕ-ਦੂਜੇ ਦਾ ਬਾਈਕਾਟ ਨਹੀਂ ਕਰਦੇ ਅਤੇ ਸੰਪਰਕ ਵਿਚ ਰਹਿੰਦੇ ਹਨ। ਫਿਰ ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਵਿਚਾਲੇ ਝਗੜਿਆਂ ਕਾਰਨ ਅਸੀਂ ਪਾਕਿ ਵਿਚ ਆਪਣੇ ਸੰਗੀ ਕਲਾਕਾਰਾਂ ਨੂੰ ਕਿਵੇਂ ਰੋਕ ਸਕਦੇ ਹਾਂ?
Aarif Lohar Pakistani Singer
ਵੀਤ ਬਲਜੀਤ ਨੇ ਵੀ ਬਾਲੀਵੁੱਡ ਵੱਲੋਂ ਪਾਕਿਸਤਾਨੀ ਕਲਾਕਾਰਾਂ ਦੇ ਬਾਈਕਾਟ ਦੇ ਸੱਦੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿ ਇਤਰਾਜ ਵਾਲੇ ਲਹਿਜ਼ੇ ਵਿੱਚ ਕਿਹਾ '' ਲਾ ਲਾਉਣ ਦਿਓ ਜਿੰਨ੍ਹਾਂ ਨੇ ਪਾਬੰਧੀ ਲਾਉਣੀ ਏ'' ਗੀਤਕਾਰ ਮਨਪ੍ਰੀਤ ਟਿਵਾਣਾ ਨੇ ਕਿਹਾ ਕਿ ਕੁੱਝ ਕੁ ਲੋਕਾਂ ਕਾਰਨ ਹੀ ਦੋਵੇਂ ਦੇਸ਼ਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੈ। ਸਾਡਾ ਸਭਿਆਚਾਰ ਤੇ ਭਾਸ਼ਾ ਸਾਂਝੀ ਹੈ। ਕੁੱਝ ਬੁਰੇ ਤੱਤਾਂ ਦੀਆਂ ਕਾਰਵਾਈਆਂ ਨੇ ਦੋਵੇਂ ਦੇਸ਼ਾਂ ਵਿਚਾਲੇ ਨਫ਼ਰਤ ਪੈਦਾ ਕਰ ਦਿੱਤੀ ਹੈ. " ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸਮਾਜ ਦੇ ਐਂਟੀ ਅਨਸਰਾਂ ਦੇ ਪ੍ਰਭਾਵ ਵਿੱਚ ਨਹੀਂ ਆਉਣਾ ਚਾਹੀਦਾ।
Naseebo lal Pakistani Singer
ਸਾਨੂੰ ਸ਼ਾਂਤੀ ਤੇ ਗੱਲਬਾਤ ਦੇ ਮਾਹੌਲ ਲਈ ਯਤਨ ਕਰਦੇ ਰਹਿਣੇ ਚਾਹੀਦੇ ਹਨ। ਲੋਕ ਆਪਣੇ ਸਿਆਸੀ ਸੁਆਰਥਾਂ ਲਈ ਸੰਪਰਦਾਇਕ ਤਣਾਅ ਨੂੰ ਵਧਾ ਰਹੇ ਹਨ ਅਤੇ ਉਭਾਰ ਰਹੇ ਹਨ। ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਦਾ ਸਟੈਂਡ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਵਾਂਗ ਹੀ ਹੈ, ਜਿਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਸੀ, "ਮੁੱਠੀ ਭਰ ਲੋਕਾਂ ਲਈ, ਤੁਸੀਂ ਇੱਕ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਮੰਨ ਸਕਦੇ."