
ਮਿੱਕਾ ਸਿੰਘ ਨੇ ਸਵੀ ਨੂੰ ਆਪਣੀ ਨਵੀਂ ਆਉਣ ਵਾਲੀ ਫ਼ਿਲਮ 'ਆਦਤ' ਵਿੱਚ ਰੋਲ ਦਿੱਤਾ
ਮੁੰਬਈ : 'ਬਲੈਕ ਫ੍ਰਾਈਡੇ', 'ਗੁਲਾਲ' ਅਤੇ 'ਪਟਿਆਲਾ ਹਾਊਸ' ਜਿਹੀ ਬਾਲੀਵੁਡ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਸਵੀ ਸਿੱਧੂ ਦੀ ਆਰਥਕ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਚੌਕੀਦਾਰ ਦੀ ਨੌਕਰੀ ਕਰਨੀ ਪੈ ਰਹੀ ਹੈ। ਉਨ੍ਹਾਂ ਦੀ ਹਾਲਤ ਵੇਖ ਕੇ ਕਈ ਬਾਲੀਵੁਡ ਕਲਾਕਾਰਾਂ ਨੇ ਹੈਰਾਨੀ ਪ੍ਰਗਟਾਈ ਸੀ। ਹੁਣ ਗਾਇਕ ਮਿੱਕਾ ਸਿੰਘ ਸਵੀ ਸਿੱਧੂ ਦੀ ਮਦਦ ਲਈ ਅੱਗੇ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਿੱਕਾ ਨੇ ਸਵੀ ਨੂੰ ਆਪਣੀ ਨਵੀਂ ਆਉਣ ਵਾਲੀ ਫ਼ਿਲਮ 'ਆਦਤ' ਵਿੱਚ ਰੋਲ ਆਫ਼ਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ 'ਚ ਬਿਪਾਸ਼ਾ ਬਸੁ ਅਤੇ ਕਰਨ ਸਿੰਘ ਗ੍ਰੋਵਰ ਲੀਡ ਰੋਲ 'ਚ ਹਨ। ਮਿੱਕਾ ਸਿੰਘ ਇਸ ਫ਼ਿਲਮ ਦੇ ਪ੍ਰੋਡੀਊਸਰ ਹਨ। ਮਾਂ-ਪਿਓ, ਸੱਸ-ਸਹੁਰੇ ਅਤੇ ਪਤਨੀ ਦੀ ਮੌਤ ਤੋਂ ਬਾਅਦ ਸਵੀ ਸਿੱਧੂ ਇਕੱਲੇ ਰਹਿ ਗਏ ਸਨ ਅਤੇ ਪੈਸਿਆਂ ਦੀ ਤੰਗੀ ਆ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਚੌਕੀਦਾਰ ਬਣਨਾ ਪਿਆ ਸੀ। ਮਿੱਕਾ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਵੀ ਨੂੰ ਵੇਖਿਆ ਅਤੇ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਮਿੱਕਾ ਨੇ ਸਿੱਧੂ ਲਈ ਕਾਰ ਭੇਜੀ ਅਤੇ ਉਨ੍ਹਾਂ ਨੂੰ ਆਪਣੇ ਘਰ ਲੈ ਆਏ। ਮਿੱਕਾ ਨੇ ਸਿੱਧੂ ਨੂੰ ਖਾਣਾ ਅਤੇ ਨਵੇਂ ਕਪੜੇ ਦਿੱਤੇ।
Hey guys.. We have finally found the talented actor Savi Sidhu. As promised, I will support him, and now we are all set to promote him. Big thanks to the @MSMusicAndSound musicandsound team for finding him.#MikaSinghForSaviSidhu pic.twitter.com/2kgZGBklAy
— King Mika Singh (@MikaSingh) 26 March 2019
ਇਸ ਤੋਂ ਬਾਅਦ ਮਿੱਕਾ ਨੇ ਇਕ ਵੀਡੀਓ ਜਾਰੀ ਕੀਤੀ, ਜਿਸ 'ਚ ਸਵੀ ਸਿੱਧੂ ਭਾਵੁਕ ਹੁੰਦੇ ਕਹਿ ਰਹੇ ਹਨ - "ਮਿੱਕਾ ਭਾਅ ਜੀ ਨੇ ਮੇਰੀ ਮਦਦ ਕੀਤੀ, ਜ਼ਿੰਦਗੀ ਭਰ ਮੈਂ ਉਨ੍ਹਾਂ ਨਾਲ ਰਹਾਂਗਾ।"