
ਬਾਲੀਵੁਡ ਅਦਾਕਾਰ ਅਰਜੁਨ ਕਪੂਰ ਉਂਜ ਤਾਂ ਮਲਾਇਕਾ ਅਰੋੜਾ ਦੇ ਨਾਲ ਰਿਲੇਸ਼ਨਸ਼ਿਪ ਦੀ ਵਜ੍ਹਾ ਕਾਰਨ ਆਏ ਦਿਨ ਸੁਰਖੀਆਂ
ਮੁੰਬਈ : ਬਾਲੀਵੁਡ ਅਦਾਕਾਰ ਅਰਜੁਨ ਕਪੂਰ ਉਂਜ ਤਾਂ ਮਲਾਇਕਾ ਅਰੋੜਾ ਦੇ ਨਾਲ ਰਿਲੇਸ਼ਨਸ਼ਿਪ ਦੀ ਵਜ੍ਹਾ ਕਾਰਨ ਆਏ ਦਿਨ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਚਰਚਾਵਾਂ 'ਚ ਆਉਣ ਦੀ ਵਜ੍ਹਾ ਕੁਝ ਹੋਰ ਹੈ। ਹਾਲ ਹੀ ਵਿੱਚ ਅਰਜੁਨ ਜਦੋਂ ਅਮਰੀਕਾ 'ਚ ਸਨ ਤਾਂ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਇਸ ਤਸਵੀਰ ਵਿੱਚ ਅਰਜੁਨ ਦੇ ਹੱਥ 'ਚ ਇੱਕ ਲਾਜਵਾਬ ਘੜੀ ਵੀ ਦੇਖੀ ਗਈ ਸੀ।
Bollywood actor Arjun Kapoor latest watch Price
ਅਰਜੁਨ ਦੇ ਹੱਥ 'ਚ ਜੋ ਘੜੀ ਸੀ। ਉਹ ਕੋਈ ਸਧਾਰਨ ਘੜੀ ਨਹੀਂ ਸਗੋਂ ਇੱਕ ਲਗਜ਼ਰੀ ਘੜੀ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਅਰਜੁਨ ਨੇ ਜਿਹੜੀ ਘੜੀ ਪਾਈ ਹੋਈ ਹੈ ਉਹ ਰਾਲੇਕਸ ਦੇ ਯਾਕ ਮਾਸਟਰ ਸੀਰੀਜ ਦੀ ਹੈ। ਇਹ ਘੜੀ 1992 'ਚ ਲਾਂਚ ਕੀਤੀ ਗਈ ਸੀ ਅਤੇ ਇਸਨੂੰ ਸਪੋਰਟਸਪਰਸਨ ਲਈ ਡਿਜ਼ਾਇਨ ਕੀਤਾ ਗਿਆ ਸੀ।
ਰਿਪੋਰਟਸ ਦੇ ਮੁਤਾਬਕ ਘੜੀ ਵਿੱਚ 18 ਕੈਰੇਟ ਦੇ ਸੋਨੇੇ ਦਾ ਇਸਤੇਮਾਲ ਕੀਤਾ ਗਿਆ ਹੈ। ਅਰਜੁਨ ਦੀ ਇਸ ਘੜੀ ਦੀ ਕੀਮਤ ਰਿਪੋਰਟਸ 'ਚ ਭਾਰਤੀ ਬਾਜ਼ਾਰ ਦੇ ਮੁਤਾਬਕ 27 ਲੱਖ 57 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇੰਨੀ ਕੀਮਤ ਵਿੱਚ ਇੱਕ ਪਰਿਵਾਰ ਨੋਇਡਾ ਜਿਹੇ ਇਲਾਕੇ 'ਚ ਬੜੇ ਆਰਾਮ ਨਾਲ 2 ਬੀਐਚਕੇ ਫਲੈਟ ਖਰੀਦ ਸਕਦਾ ਹੈ। ਅਰਜੁਨ ਦੀ ਇਹ ਸਭ ਤੋਂ ਕੀਮਤੀ ਘੜੀਆਂ ਵਿੱਚੋਂ ਇੱਕ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ