
ਦੱਖਣੀ ਏਸ਼ੀਆ ਵਿੱਚ ਬੇਹੱਤਰੀਨ ਗੀਤ ਲਈ JUNO ਐਵਾਰਡ ਜਿੱਤਿਆ
ਚੰਡੀਗੜ੍ਹ: ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਗੀਤ "ਦਿ ਬ੍ਰਾਊਨਪ੍ਰਿੰਟ" ਨੇ ਧੱਕ ਪਾ ਦਿੱਤੀ ਹੈ। ਏਪੀ "ਦਿ ਬ੍ਰਾਊਨਪ੍ਰਿੰਟ" ਲਈ ਸਾਊਥ ਏਸ਼ੀਅਨ ਮਿਊਜ਼ਿਕ ਰਿਕਾਰਡਿੰਗ ਆਫ ਦਿ ਈਅਰ ਲਈ ਜੂਨੋ ਅਵਾਰਡ ਜਿੱਤਿਆ। 2025 ਜੂਨੋ ਅਵਾਰਡ ਸ਼ੋਅ 29 ਮਾਰਚ ਨੂੰ ਵੈਨਕੂਵਰ ਵਿੱਚ ਹੋਇਆ। ਇਸ ਪ੍ਰੋਗਰਾਮ ਵਿੱਚ ਐਵੇਨੋਇਰ ਅਤੇ ਸੇਲੇ ਕਾਰਡੀਨਲ ਦੇ ਪ੍ਰਦਰਸ਼ਨ ਨਾਲ ਕੈਨੇਡੀਅਨ ਸੰਗੀਤਕ ਪ੍ਰਤਿਭਾ ਦਾ ਜਸ਼ਨ ਮਨਾਇਆ ਗਿਆ।
ਨੀਰੂ ਬਾਜਵਾ ਨੇ ਐਲਾਨ ਕੀਤਾ ਕਿ ਏਪੀ ਢਿੱਲੋਂ ਨੇ ਸਾਊਥ ਏਸ਼ੀਅਨ ਮਿਊਜ਼ਿਕ ਰਿਕਾਰਡਿੰਗ ਆਫ ਦਿ ਈਅਰ ਲਈ ਜੂਨੋ ਅਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਵਧਾਈਆਂ।