
ਬੀਤੇ ਦਿਨੀਂ ਪੰਜਾਬੀ ਗਾਇਕ ਕੇ ਐੱਸ ਮੱਖਣ ਵਲੋਂ ਲਾਈਵ ਹੋ ਕੇ ਜੋ ਕਕਾਰਾਂ ਨੂੰ ਤਿਆਗਿਆ ਗਿਆ ਹੈ। ਸਿੱਖ ਭਾਈਚਾਰੇ ਵਿੱਚ ਕੇ ਐੱਸ ਮੱਖਣ
ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਕੇ ਐੱਸ ਮੱਖਣ ਵਲੋਂ ਲਾਈਵ ਹੋ ਕੇ ਜੋ ਕਕਾਰਾਂ ਨੂੰ ਤਿਆਗਿਆ ਗਿਆ ਹੈ। ਸਿੱਖ ਭਾਈਚਾਰੇ ਵਿੱਚ ਕੇ ਐੱਸ ਮੱਖਣ ਦੀ ਇਸ ਹਰਕਤ ਨੂੰ ਲੈਕੇ ਕਾਫੀ ਗੁੱਸਾ ਹੈ। ਹੁਣ ਕੇ ਐੱਸ ਮੱਖਣ ਨੂੰ ਉਸਦੀ ਇਸ ਲਾਈਵ ਹੋਕੇ ਕੀਤੀ ਹਰਕਤ ਦਾ ਕਵੀਸ਼ਰੀ ਜੱਥਾ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਸਾਥੀਆਂ ਸਮੇਤ ਇੱਕ ਕਵਿਤਾ ਦੇ ਜ਼ਰੀਏ ਕਰਾਰ ਜਵਾਬ ਦਿੱਤਾ ਹੈ ਜੋ ਕਿ ਸਿੱਖ ਭਾਈਚਾਰੇ ਅੰਦਰ ਭਰੇ ਗੁੱਸੇ ਨੂੰ ਸਾਫ ਸਾਫ ਬਿਆਨ ਕਰ ਰਿਹਾ ਹੈ।
Dhadi Jatha
ਦੱਸ ਦਈਏ ਕਿ ਕੇ ਐੱਸ ਮੱਖਣ ਦਾ ਕਹਿਣਾ ਸੀ ਉਸਨੇ ਲੋਕਾਂ ਦੇ ਤਾਅਨਿਆਂ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ ਪਰ ਉਸਦਾ ਇਹ ਕਦਮ ਉਸਨੂੰ ਸਿੱਖਾਂ ਦੇ ਗੁੱਸੇ ਦਾ ਪਾਤਰ ਬਣਾ ਗਿਆ। ਇਸ ਪੋਸਟ ਤੇ ਲਿਖਿਆ ਹੈ ਕਿ ਕੇ.ਐੱਸ ਮੱਖਣ ਨੂੰ ਮੇਰੀ ਇੱਕੋ ਰਾਏ ਹੈ ਹੁਣ ਆਪਣੇ ਨਾਮ ਮਗਰ ਕੁਮਾਰ ਜਾ ਚੰਦ ਲਾ ਲਵੇ। ਬਹੁਤ ਮੰਨ ਦੁੱਖੀ ਹੋਇਆ ਅੱਜ ਇਸ ਦੀ ਕਰਤੂਤ ਦੇਖ ਕੇ ਕਲਗੀਆਂ ਵਾਲੇ ਦੇ ਬਾਣੇ ਨੂੰ ਤਾਂ ਏਨਾਂ ਨੇ ਮਜ਼ਾਕ ਹੀ ਬਣਾ ਕੇ ਰੱਖ ਦਿੱਤਾ।
Dhadi Jatha
ਜਦੋ ਜੀ ਕੀਤਾ ਬਾਣਾ ਪਾ ਲਿਆ ਜਦੋਂ ਜੀ ਕੀਤਾ ਲਾਹ ਤਾਂ ਇੱਕ ਕਵਿਤਾ ਰਾਹੀਂ ਦਰਦ ਬਿਆਨ ਕੀਤਾ।ਦੱਸ ਦਈਏ ਕਿ ਗੁਰਦਾਸ ਮਾਨ ਨੇ ਭੱਦੀ ਸ਼ਬਦਾਵਲੀ ਬੋਲ ਅਤੇ ਪੰਜਾਬੀ ਮਾਂ ਬੋਲੀ ਬਾਰੇ ਬਿਆਨ ਦੇ ਕੇ ਸਮੂਹ ਪੰਜਾਬੀਆਂ ਦੇ ਦਿਲੋਂ ਆਪਣੀ ਜਗ੍ਹਾ ਖਾਲੀ ਕਰਵਾ ਲਈ ਤੇ ਕੇ ਐੱਸ ਮੱਖਣ ਦੀ ਇਸ ਹਰਕਤ ਦੀ ਵੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਵਲੋਂ ਗੱਡਕੇ ਨਿੰਦਾ ਕੀਤੀ ਜਾ ਰਹੀ ਹੈ। ਹੁਣ ਦੇਖਣ ਹੋਵੇਗਾ ਕਿ ਲੋਕਾਂ ਦੀ ਕਚਹਿਰੀ 'ਚ ਇਹ ਕਲਾਕਾਰ ਆਪਣਾ ਕੀ ਪੱਖ ਰੱਖਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।