ਉਹ ਭਾਰਤ 12 ਜਨਵਰੀ 2012 ਨੂੰ ਡਿਪੋਟ ਹੋਣ ਤੋਂ ਕਈ ਸਾਲ ਪਹਿਲਾਂ ਯੂਕੇ ਵਿਚ ਰਹਿੰਦੇ ਸਨ।
ਜਲੰਧਰ: ਗਾਇਕ ਗੈਰੀ ਸੰਧੂ ਨੇ ਨੌਜਵਾਨਾਂ ਦੇ ਦਿਲਾਂ ਵਿਚ ਤਾਂ ਜਗ੍ਹਾ ਬਣਾਈ ਹੀ ਹੈ ਨਾਲ ਹੀ ਉਹ ਬਜ਼ੁਰਗਾਂ ਦੇ ਦਿਲਾਂ ਵਿਚ ਵੀ ਵਸਦਾ ਹੈ। ਜੀ ਹਾਂ, ਗੈਰੀ ਸੰਧੂ ਦੇ ਗਾਣੇ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ। ਹਰ ਕੋਈ ਉਹਨਾਂ ਦੇ ਗਾਣਿਆਂ ਤੇ ਥਿਰਕਣ ਲਈ ਮਜ਼ਬੂਰ ਹੋ ਜਾਂਦੇ ਹਨ।
ਗੈਰੀ ਸੰਧੂ ਨੇ ਹਾਲ ਹੀ ਵਿੱਚ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਹਨਾਂ ਦੀ ਇੱਕ ਬਜ਼ੁਰਗ ਪ੍ਰਸ਼ੰਸਕ ਗੈਰੀ ਦਾ ਗਾਣਾ ‘ਹੌਲੀ ਹੌਲੀ ਗਿੱਧੇ ਵਿਚ’ ਗਾਉਂਦੀ ਹੋਈ ਨਜ਼ਰ ਆ ਰਹੇ ਹਨ। ਇਹ ਬਜ਼ੁਰਗ ਭਾਵੇਂ ਬੀਮਾਰ ਦਿਖਾਈ ਦੇ ਰਹੇ ਹਨ ਪਰ ਉਹ ਗੈਰੀ ਦਾ ਗਾਣਾ ਗੁਣਗੁਨਾ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੈਰੀ ਨੇ ਉਹਨਾਂ ਦੀ ਸਿਹਤਯਾਬੀ ਦੀ ਦੁਆ ਵੀ ਕੀਤੀ ਹੈ।
ਗੈਰੀ ਦੇ ਗਾਣੇ ‘ਹੌਲੀ ਹੌਲੀ ਗਿੱਧੇ ਵਿਚ’ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਉਹਨਾਂ ਦਾ ਹਿੱਟ ਗਾਣਾ ਹੈ। ਇਸ ਗਾਣੇ ਨੂੰ ਅਜੇ ਦੇਵਗਨ ਦੀ ਫ਼ਿਲਮ ਵਿੱਚ ਨਵੇਂ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਗੈਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿਚ ਉਹਨਾਂ ਦਾ ਗਾਣਾ ‘ਲਾਈਕ ਯੂ’ ਰਿਲੀਜ਼ ਹੋਇਆ ਹੈ। ਸੰਧੂ ਦਾ ਜਨਮ 4 ਅਪ੍ਰੈਲ 1984 ਨੂੰ (33) ਆਪਣੇ ਪਿੰਡ ਰੁੜਕਾ ਕਲਾਂ, ਪੰਜਾਬ, ਭਾਰਤ ਵਿਚ ਹੋਇਆ।
ਉਹ ਭਾਰਤ 12 ਜਨਵਰੀ 2012 ਨੂੰ ਡਿਪੋਟ ਹੋਣ ਤੋਂ ਕਈ ਸਾਲ ਪਹਿਲਾਂ ਯੂਕੇ ਵਿਚ ਰਹਿੰਦੇ ਸਨ। ਉਹ ਇਸ ਸਮੇਂ ਆਪਣੇ ਪਿੰਡ ਰੁੜਕਾ ਕਲਾਂ ਵਿਚ ਰਹਿੰਦੇ ਹਨ। ਉਹਨਾਂ ਦਾ ਆਪਣਾ ਰਿਕਾਰਡ ਲੇਬਲ, ਫਰੈਸ਼ ਮੀਡੀਆ ਰਿਕਾਰਡ ਹੈ ਜਿਸ ਦੇ ਤਹਿਤ ਉਹ ਦੂਜੇ ਕਲਾਕਾਰਾਂ ਦੇ ਨਾਲ ਆਪਣੇ ਗਾਣੇ ਰਿਲੀਜ਼ ਕਰਦੇ ਹਨ।
ਉਹ ਫਰੈਸ਼ ਕਲੇਕਸ਼ਨ ਨਾਮਕ ਕੱਪੜੇ ਦੇ ਬ੍ਰੈਂਡ ਦੇ ਮਾਲਕ ਵੀ ਹਨ ਜੋ ਸਟੋਰ ਵਿਚ ਵੇਚੇ ਜਾਂਦੇ ਹਨ। ਇਹ ਅਸਲੀ ਫਰੈਸ਼ ਸਟੋਰ ਜਲੰਧਰ ਅਤੇ ਦੋ ਹੋਰ ਸਥਾਨਾਂ 'ਤੇ ਖੋਲ੍ਹੇ ਗਏ ਅਤੇ ਹੁਣ ਤੋਂ ਅੰਮ੍ਰਿਤਸਰ ਅਤੇ ਬਟਾਲਾ ਵਿਚ ਵੀ ਖੁੱਲ੍ਹ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।