
ਨੌਜਵਾਨ ਦਿਨ ਵੇਲੇ ਪਟਿਆਲਾ ਆਈ.ਟੀ.ਆਈ ਵਿਚ ਪੜ੍ਹਨ ਲਈ ਜਾਂਦਾ ਹੈ ਅਤੇ ਫਿਰ ਪੜ੍ਹਾਈ ਤੋਂ ਬਾਅਦ ਸਵਿਗੀ ਲਈ ਡਲਿਵਰੀ ਐਗਜ਼ੀਕਿਊਟਿਵ ਦਾ ਕੰਮ ਕਰਦਾ ਹੈ।
Positive Story: ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਤਰ੍ਹਾਂ ਦੀਆਂ ਵੀਡੀਉਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਕੁੱਝ ਵੀਡੀਉ ਅਜਿਹੇ ਵੀ ਹੁੰਦੇ ਹਨ ਜੋ ਸਾਡਾ ਹੌਸਲਾ ਵਧਾਉਂਦੇ ਹਨ। ਇਸ ਦੌਰਾਨ ਨੌਜਵਾਨਾਂ ਦਾ ਹੌਸਲਾ ਵਧਾਉਣ ਵਾਲਾ ਇਕ ਹੋਰ ਵੀਡੀਉ ਸਾਹਮਣੇ ਆਇਆ ਹੈ। ਇਸ ਵੀਡੀਉ ਵਿਚ ਇਕ ਵਿਦਿਆਰਥੀ ਦੇ ਸੰਘਰਸ਼ ਅਤੇ ਹਿੰਮਤ ਨੂੰ ਦਿਖਾਇਆ ਗਿਆ ਹੈ।
ਇਹ ਨੌਜਵਾਨ ਦਿਨ ਵੇਲੇ ਪਟਿਆਲਾ ਆਈ.ਟੀ.ਆਈ ਵਿਚ ਪੜ੍ਹਨ ਲਈ ਜਾਂਦਾ ਹੈ ਅਤੇ ਫਿਰ ਪੜ੍ਹਾਈ ਤੋਂ ਬਾਅਦ ਸਵਿਗੀ ਲਈ ਡਲਿਵਰੀ ਐਗਜ਼ੀਕਿਊਟਿਵ ਦਾ ਕੰਮ ਕਰਦਾ ਹੈ। ਇਸ ਨੌਜਵਾਨ ਨੇ ਅਪਣੇ ਸਬਰ ਅਤੇ ਦ੍ਰਿੜ ਇਰਾਦੇ ਨਾਲ ਯੂਜ਼ਰਜ਼ ਨੂੰ ਕਾਫੀ ਪ੍ਰਭਾਵਤ ਕੀਤਾ ਹੈ। ਇਸ ਦੌਰਾਨ ਪੰਜਾਬੀ ਅਦਾਕਾਰ ਜੈ ਰੰਧਾਵਾ ਵੀ ਇਸ ਵੀਡੀਉ ਤੋਂ ਪ੍ਰਭਾਵਤ ਹੋਏ, ਜਿਸ ਦੇ ਚਲਦਿਆਂ ਉਨ੍ਹਾਂ ਨੇ ਸੌਰਵ ਨੂੰ ਮੋਟਰਸਾਈਕਲ ਤੋਹਫ਼ੇ ਵਿਚ ਦਿਤਾ ਹੈ। ਜੈ ਰੰਧਾਵਾ ਨੇ ਪੋਸਟ ਸਾਂਝੀ ਕਰਦਿਆਂ ਕਿਹਾ, "ਸ਼ੁਕਰ ਪਰਮਾਤਮਾ ਦਾ, ਮੈਨੂੰ ਇਸ ਕਾਬਲ ਸਮਝਿਆ ਅਤੇ ਇਹ ਸੇਵਾ ਮੇਰੀ ਝੋਲੀ ਪਾਈ"। ਉਨ੍ਹਾਂ ਨੇ ਸੌਰਵ ਨੂੰ ਵੀ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿਤੀਆਂ।
ਹਤਿੰਦਰ ਸਿੰਘ (@Hatindersinghr3) ਨਾਂਅ ਦੇ ਇਕ ਯੂਜ਼ਰ ਨੇ ਸੋਮਵਾਰ ਨੂੰ ਜੰਗ ਬਹਾਦਰ ਸਿੰਘ ਅਠਵਾਲ ਦੁਆਰਾ ਬਣਾਈ ਗਈ ਵੀਡੀਉ ਨੂੰ ਸਾਂਝਾ ਕੀਤਾ। ਜਿਸ 'ਚ ਸੌਰਵ ਭਾਰਦਵਾਜ ਨਾਂਅ ਦਾ ਨੌਜਵਾਨ ਸਾਈਕਲ 'ਤੇ ਆਰਡਰ ਡਿਲੀਵਰੀ ਕਰਦੇ ਦੇਖਿਆ ਜਾ ਸਕਦਾ ਹੈ। ਉਸ ਨੇ ਵੀਡੀਉ ਬਣਾਉਣ ਵਾਲੇ ਵਿਅਕਤੀ ਨੂੰ ਦਸਿਆ ਕਿ ਉਹ ਚਾਰ ਮਹੀਨਿਆਂ ਤੋਂ ਸਵਿਗੀ ਲਈ ਕੰਮ ਕਰ ਰਿਹਾ ਹੈ। ਉਹ ਹਰ ਰੋਜ਼ ਸ਼ਾਮ 4 ਵਜੇ ਤੋਂ ਰਾਤ 11 ਵਜੇ ਤਕ ਆਰਡਰ ਦਿੰਦੇ ਹੋਏ ਲਗਭਗ 40 ਕਿਲੋਮੀਟਰ ਸਾਈਕਲ ਚਲਾਉਂਦਾ ਹੈ।
Let's Call The Day With Story Of This Brother From Patiala, Doing ITI & Working As A Food Delivery Boy With @Swiggy
— ਹਤਿੰਦਰ ਸਿੰਘ (@Hatindersinghr3) December 4, 2023
He Everyday Pedals 40Kms To Deliver Orders, Father Works As Photographer But Doesn't Earns Much, So To Help Family He Do This Work.
Kudos To His Hardwork
????❤️ pic.twitter.com/FRLMhd6Glz
ਭਾਰਦਵਾਜ ਨੇ ਕਿਹਾ ਕਿ ਉਸ ਦੇ ਪਿਤਾ ਇਕ ਫੋਟੋਗ੍ਰਾਫਰ ਹਨ, ਪਰ ਇਹ ਇਕ ਸੀਜ਼ਨਲ ਕੰਮ ਹੈ ਅਤੇ ਤਨਖਾਹ ਵੀ ਬਹੁਤ ਜ਼ਿਆਦਾ ਨਹੀਂ ਹੁੰਦੀ, ਜਦਕਿ ਉਸ ਦੀ ਮਾਂ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਹੈ। ਉਸ ਨੇ ਕਿਹਾ ਕਿ ਉਹ ਅਪਣੀ ਤਨਖਾਹ ਵਿਚੋਂ ਘਰ ਦਾ ਰਾਸ਼ਣ ਆਦਿ ਖਰੀਦ ਕੇ ਅਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੀ ਕੋਸ਼ਿਸ਼ ਕਰਦਾ ਹੈ।
ਦਸਤਾਰ ਸਜਾਉਣ ਵਾਲੇ ਭਾਰਦਵਾਜ ਨੇ ਕਿਹਾ ਕਿ ਉਹ ਪੰਡਿਤ ਹੈ ਪਰ ਸਿੱਖ ਧਰਮ ਤੋਂ ਪ੍ਰੇਰਿਤ ਹੈ। ਉਸ ਨੇ ਦਸਿਆ ਕਿ ਭਾਵੇਂ ਉਸ ਦਾ ਟੀਚਾ ਆਈਏਐਸ ਅਧਿਕਾਰੀ ਬਣਨਾ ਹੈ ਪਰ ਉਹ ਹੋਰ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਿਹਾ ਹੈ। ਉਸ ਨੇ ਦਸਿਆ ਕਿ ਉਸ ਦੀਆਂ ਛੋਟੀਆਂ ਭੈਣਾਂ ਵੀ ਹਨ। ਸੌਰਵ ਨੇ ਕਿਹਾ ਕਿ ਜਦੋਂ ਤਕ ਸਬਰ ਅਤੇ ਹਿੰਮਤ ਰੱਖੀ ਜਾਵੇ, ਜ਼ਿੰਦਗੀ ਸੌਖੀ ਰਹਿੰਦੀ ਹੈ।
ਵੀਡੀਉ 'ਤੇ ਕਈ ਲੋਕਾਂ ਵਲੋਂ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਕੁੱਝ ਇਸ ਨੌਜਵਾਨ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ ਜਦਕਿ ਕੁੱਝ ਮਦਦ ਲਈ ਉਸ ਦਾ ਸੰਪਰਕ ਨੰਬਰ ਮੰਗ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ''ਇਸ ਨੌਜਵਾਨ ਨੂੰ ਸਲਾਮ। ਮੈਂ ਕਾਰੋਬਾਰੀ ਲੋਕਾਂ ਨੂੰ ਉਸ ਦੀ ਪੜ੍ਹਾਈ ਦੇ ਖਰਚੇ ਲਈ ਸਪਾਂਸਰਸ਼ਿਪ ਪ੍ਰਦਾਨ ਕਰਨ ਦੀ ਅਪੀਲ ਕਰਦਾ ਹਾਂ। ਇਕ ਹੋਰ ਉਪਭੋਗਤਾ ਨੇ ਟਿੱਪਣੀ ਕੀਤੀ, "ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਅਜਿਹਾ ਕਰ ਰਹੇ ਹਨ, ਉਹ ਵੀ ਠੰਢ ਵਿਚ"।
(For more news apart from ITI student deliver Swiggy orders on bicycle, stay tuned to Rozana Spokesman)