
ਗਾਇਕ, ਅਦਾਕਾਰ ਤੇ ਨਿਰਮਾਤਾ ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਜਲੰਧਰ : ਗਾਇਕ, ਅਦਾਕਾਰ ਤੇ ਨਿਰਮਾਤਾ ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਦੱਸ ਦਈਏ ਕਿ ਫਿਲਮ ਦਾ ਟਰੇਲਰ ਰਿਲੀਜ਼ ਹੁੰਦਿਆ ਜਿਥੇ ਯੂਟਿਊਬ 'ਤੇ ਟਰੈਂਡ ਕਰ ਰਿਹਾ ਸੀ ਉਥੇ ਹੀ ਹੁਣ ਤੱਕ ਫਿਲਮ ਦੇ ਟਰੇਲਰ ਨੂੰ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਚੁੱਕਾ ਹੈ।
mindo taseeldarni trailer
ਇਸ ਫਿਲਮ ਦੇ ਟਰੇਲਰ 'ਚ ਜਿੱਥੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਦਾ ਪਿਆਰ ਵੀ ਦੇਖਣ ਮਿਲ ਰਿਹਾ ਹੈ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਦੱਸਣਯੋਗ ਹੈ ਕਿ 'ਮਿੰਦੋ ਤਸੀਲਦਾਰਨੀ' ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਹਨ, ਜੋ ਕਿ ਇਸ ਤੋਂ ਪਹਿਲਾਂ ਹਿੱਟ ਫਿਲਮ 'ਲਾਵਾਂ ਫੇਰੇ' ਪ੍ਰੋਡਿਊਸ ਕਰ ਚੁੱਕੇ ਹਨ।
mindo taseeldarni trailer
ਰਾਜਵੀਰ ਜਵੰਦਾ, ਈਸ਼ਾ ਰਿੱਖੀ, ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਇਸ ਫਿਲਮ 'ਚ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਫਿਲਮ 'ਚ ਕਾਮੇਡੀ ਤੇ ਰੋਮਾਂਸ ਦੇ ਨਾਲ-ਨਾਲ ਤਸੀਲਦਾਰਨੀ ਦਾ ਰੋਹਬ ਵੀ ਦੇਖਣ ਨੂੰ ਮਿਲੇਗਾ। ਓਮਜ਼ੀ ਗੱਰੁਪ ਵੱਲੋਂ ਇਸ ਗੀਤ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ। ਫਿਲਮ ਦਾ ਮਿਊਜ਼ਿਕ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।