
ਪੰਜਾਬ ਇੰਡਸਟਰੀ ਦੀ ਗੱਲ ਕਰੀਏ ਤਾਂ ਆਏ ਦਿਨ ਕੋਈ ਨਾ ਕੋਈ ਫ਼ਿਲਮ ਸਾਡੀ ਝੋਲੀ ਪਾ ਹੀ ਦਿੰਦੇ ਹਨ ਪਰ ਇਸ ਸਾਲ ਦੀ ਸਭ ਤੋਂ ਪਹਿਲਾਂ ਆਉਣ....
ਚੰਡਗੜ੍ਹ (ਭਾਸ਼ਾ) : ਪੰਜਾਬ ਇੰਡਸਟਰੀ ਦੀ ਗੱਲ ਕਰੀਏ ਤਾਂ ਆਏ ਦਿਨ ਕੋਈ ਨਾ ਕੋਈ ਫ਼ਿਲਮ ਸਾਡੀ ਝੋਲੀ ਪਾ ਹੀ ਦਿੰਦੇ ਹਨ ਪਰ ਇਸ ਸਾਲ ਦੀ ਸਭ ਤੋਂ ਪਹਿਲਾਂ ਆਉਣ ਵਾਲੀ ਫਿਲਮ ਹੈ ਸਾਲ 2019 ਦੀ ਪਹਿਲੀ ਪੰਜਾਬੀ ਫ਼ਿਲਮ 'ਦੋ ਦੂਣੀ ਪੰਜ' ਜੀ ਹਾਂ, 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਜੇਕਰ ਫ਼ਿਲਮ ਦੇ ਉਦੇਸ਼ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਮਨੋਰੰਜਨ ਵੀ ਕਰੇਗੀ ਤੇ ਸੰਦੇਸ਼ ਵੀ ਦੇਵੇਗੀ। ਮਸ਼ਹੂਰ ਰੈਪਰ-ਗਾਇਕ ਬਾਦਸ਼ਾਹ ਨੇ ਕਹਾਣੀਕਾਰ ਅਤੇ ਨਿਰਦੇਸ਼ਕ ਦੀ ਦੂਰਦਰਸ਼ਤਾ 'ਤੇ ਭਰੋਸਾ ਕਰਦੇ ਹੋਏ ਅਪਣੇ ਪ੍ਰੋਜਕਸ਼ਨ ਹਾਊਸ 'ਅਪਰਾ ਫ਼ਿਲਮਜ਼' ਅਧੀਨ ਇਸ ਦਾ ਨਿਰਮਾਣ ਕੀਤਾ ਹੈ।
ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਨੇ ਹਰ ਪਾਸੇ ਚਰਚਾ ਛੇੜ ਦਿੱਤੀ ਹੈ। ਫ਼ਿਲਮ ਦਾ ਟੀਜ਼ਰ ਪਿਛਲੇ ਹਫ਼ਤੇ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਜਦੋਂ ਟਰੇਲਰ 'ਵਾਈਟ ਹਿੱਲ ਮਿਊਜ਼ਿਕ' ਦੇ ਯੂਟਿਊਬ ਚੈਨਲ ਉਤੇ ਜਾਰੀ ਕੀਤਾ ਗਿਆ ਹੈ। ਟਰੇਲਰ ਰਿਲੀਜ਼ ਹੁੰਦੇ ਹੀ ਟਰੈਡਿੰਗ ਵਿਚ ਛਾਇਆ ਹੋਇਆ ਹੈ। ਫ਼ਿਲਮ ਵਿਚ ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹਾਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਮਲਕੀਤ ਰੌਣੀ, ਤਰਸੇਮ ਪੌਲ, ਗੁਰਿੰਦਰ ਮਕਨਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਸੰਜੂ ਲੋਲੰਕੀ, ਨਵਦੀਪ ਕਲੇਰ,
ਜੱਗੀ ਧੂਰੀ, ਸੁਖੀ ਪਾਤੜਾ, ਹਰਜ਼ ਨਾਗਰਾ ਵੀ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਜੀਵਾ ਨੇ ਲਿਖੇ ਹਨ। ਪ੍ਰੋਜੈਕਟ ਦੇ ਨਿਰਮਾਤਾ ਬਾਦਸ਼ਾਹ ਨੇ ਕਿਹਾ, ਇਹ ਫ਼ਿਲਮ ਅੱਜ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਉਜ਼ਾਗਰ ਕਰਦੀ ਹੈ। ਮੈਂ ਇਕ ਅਜਿਹੇ ਵਿਸ਼ੇ 'ਤੇ ਪੈਸੇ ਲਾਉਣਾ ਚਾਹੁੰਦਾ ਸੀ, ਜਿਸ ਉਤੇ ਅੱਜ ਤੱਕ ਕਿਸੇ ਨੇ ਕੰਮ ਨਾ ਕੀਤਾ ਹੋਵੇ।