Gippy Grewal News: ਸੈਂਸਰ ਬੋਰਡ ’ਚ ਇਕ ਸਿੱਖ ਮੈਂਬਰ ਜ਼ਰੂਰ ਹੋਵੇ : ਗਿੱਪੀ ਗਰੇਵਾਲ
Published : Sep 7, 2024, 9:12 am IST
Updated : Sep 7, 2024, 9:12 am IST
SHARE ARTICLE
There must be one Sikh member in the Censor Board Gippy Grewal News
There must be one Sikh member in the Censor Board Gippy Grewal News

Gippy Grewal News: ਕਿਹਾ, ਕਿਸੇ ਫ਼ਿਲਮ ’ਚ ਧਾਰਮਕ ਗ਼ਲਤੀਆਂ ਦੀ ਪਛਾਣ ਕਰਨ ਲਈ, ਇਹ ਮਹੱਤਵਪੂਰਨ ਹੈ ਕਿ ਫਿਲਮ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਵਿਖਾਇਆ ਜਾਵੇ ..

There must be one Sikh member in the Censor Board Gippy Grewal News: ਪੰਜਾਬੀ ਸਿਨੇਮਾ ਦੇ ਨਾਮ ਕਲਾਕਾਰਾਂ ’ਚੋਂ ਇਕ ਅਦਾਕਾਰ ਗਿੱਪੀ ਗਰੇਵਾਲ ਨੇ ਕੇਂਦਰੀ ਫ਼ਿਲਮ ਸਰਟੀਫ਼ਿਕੇਸ਼ਨ ਬੋਰਡ (ਸੀ.ਬੀ.ਐਫ਼.ਸੀ.) ’ਚ ਇਕ ਸਿੱਖ ਮੈਂਬਰ ਨੂੰ ਸ਼ਾਮਲ ਕਰਨ ਦੇ ਵਿਚਾਰ ਦਾ ਸਮਰਥਨ ਕੀਤਾ ਹੈ। ਇਕ ਅੰਗਰੇਜ਼ੀ ਚੈਨਲ ’ਤੇ ਪ੍ਰਸਾਰਿਤ ਵਿਸ਼ੇਸ਼ ਇੰਟਰਵਿਊ ’ਚ, ਗਿੱਪੀ ਗਰੇਵਾਲ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਬੋਰਡ ’ਚ ਇਕ ਸਿੱਖ ਪ੍ਰਤੀਨਿਧੀ ਹੋਣਾ ਮਹੱਤਵਪੂਰਨ ਹੈ, ਖ਼ਾਸ ਕਰ ਕੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਦਰਸਾਉਂਦੀਆਂ ਫ਼ਿਲਮਾਂ ਦੀ ਸਮੀਖਿਆ ਕਰਨਾ ਅਤੇ ਉਨ੍ਹਾਂ ਦੇ ਧਰਮ ਨੂੰ ਦਰਸਾਉਣਾ। ਉਨ੍ਹਾਂ ਦਾ ਇਹ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੈਂਸਰ ਬੋਰਡ ’ਚ ਇਕ ਸਿੱਖ ਮੈਂਬਰ ਨੂੰ ਸ਼ਾਮਲ ਕਰਨ ਦੀ ਮੰਗ ਕਰਨ ਤੋਂ ਕੁੱਝ ਦਿਨ ਬਾਅਦ ਆਇਆ ਹੈ। 

ਗਿੱਪੀ ਅਪਣੀ ਨਵੀਂ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਪ੍ਰਮੋਸ਼ਨ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਇਹ ਬਿਆਨ ਦਿਤਾ। ਇਹ ਫ਼ਿਲਮ, ਜਿਸ ’ਚ ਜੈਸਮੀਨ ਭਸੀਨ ਅਤੇ ਗੁਰਪ੍ਰੀਤ ਘੁੱਗੀ ਵੀ ਹਨ, ਰੂਹਾਨੀਅਤ ਬਾਰੇ ਹੈ ਅਤੇ ਇਸ ਦੀ ਸ਼ੂਟਿੰਗ ਸਿੱਖ ਧਰਮ ਦੇ ਸੱਭ ਤੋਂ ਸਤਿਕਾਰਯੋਗ ਪਵਿੱਤਰ ਸਥਾਨਾਂ ’ਚੋਂ ਇਕ ਹਜ਼ੂਰ ਸਾਹਿਬ ਵਿਖੇ ਕੀਤੀ ਗਈ ਹੈ। 

ਗੱਲਬਾਤ ਦੌਰਾਨ ਗਿੱਪੀ ਨੇ ਕਿਹਾ, ‘‘ਸੀ.ਬੀ.ਐਫ਼.ਸੀ. ਫ਼ਿਲਹਾਲ ਕਿਸੇ ਫ਼ਿਲਮ ’ਚ ਹੋਰ ਕਿਸਮਾਂ ਦੀਆਂ ਕਮੀਆਂ ਦੀ ਪਛਾਣ ਕਰਨ ਲਈ ਫਿੱਟ ਹੈ। ਹਾਲਾਂਕਿ, ਕਿਸੇ ਫ਼ਿਲਮ ’ਚ ਧਾਰਮਕ ਗ਼ਲਤੀਆਂ ਦੀ ਪਛਾਣ ਕਰਨ ਲਈ, ਇਹ ਮਹੱਤਵਪੂਰਨ ਹੈ ਕਿ ਫ਼ਿਲਮ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਵਿਖਾਇਆ ਜਾਵੇ ਜੋ ਉਸ ਧਰਮ ਨਾਲ ਸਬੰਧਤ ਹੈ।’’

ਪੰਜਾਬੀ ਸੁਪਰਸਟਾਰ ਨੇ ਅਪਣੀ ਫ਼ਿਲਮ ਦੀ ਉਦਾਹਰਣ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਵਿਖੇ ਕੀਤੀ ਸੀ ਅਤੇ ਭਾਵੇਂ ਉਹ ਖ਼ੁਦ ਸਿੱਖ ਹਨ, ਪਰ ਉਨ੍ਹਾਂ ਨੇ ਸੋਚਿਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਲਈ ਪਹਿਲਾਂ ਫ਼ਿਲਮ ਵੇਖਣਾ ਅਤੇ ਐਨ.ਓ.ਸੀ. (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਦੇਣਾ ਬਿਹਤਰ ਹੈ। 

ਗਿੱਪੀ ਨੇ ਕਿਹਾ, ‘‘ਬੋਰਡ ’ਚ ਸਿੱਖਾਂ ਦੀ ਨੁਮਾਇੰਦਗੀ ਹੋਣਾ ਬਹੁਤ ਮਹੱਤਵਪੂਰਨ ਹੈ। ਜਦੋਂ ‘ਅਰਦਾਸ’ ਬਣੀ, ਸੈਂਸਰ ਲਈ ਤਾਂ ਜਾਣੀ ਹੀ ਸੀ। ਪਰ ਉਥੇ ਭੇਜੇ ਜਾਣ ਤੋਂ ਪਹਿਲਾਂ, ਅਸੀਂ ਇਹ ਫ਼ਿਲਮ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਨੂੰ ਵਿਖਾਈ। ਸੈਂਸਰ ਉਹ ਚੀਜ਼ਾਂ ਦੇਖੇਗੀ ਜੋ ਸਮੁੱਚੇ ਤੌਰ ’ਤੇ ਗ਼ਲਤ ਹਨ ਪਰ ਧਰਮ ਦੇ ਨਜ਼ਰੀਏ ਤੋਂ, ਇਕ ਮਾਹਰ ਮੈਂਬਰ ਨੂੰ ਇਹ ਵਿਖਾਉਣਾ ਮਹੱਤਵਪੂਰਨ ਹੈ। ਅਸੀਂ ਪਹਿਲਾਂ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਨੂੰ ਅਰਦਾਸ ਵਿਖਾਈ ਅਤੇ ਸੈਂਸਰ ਬੋਰਡ ਨੂੰ ਫਿਲਮ ਭੇਜਣ ਤੋਂ ਪਹਿਲਾਂ ਉਨ੍ਹਾਂ ਤੋਂ ਐਨ.ਓ.ਸੀ. ਲਈ। ਬੋਰਡ ਵੱਡੀਆਂ ਚੀਜ਼ਾਂ ਦੀ ਜਾਂਚ ਕਰ ਸਕਦਾ ਹੈ, ਪਰ ਇਕ ਮਾਹਰ ਮੈਂਬਰ ਲਈ ਧਾਰਮਕ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ।’’        (ਏਜੰਸੀ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement