
ਨਵੇਂ ਗੀਤ ‘ਜ਼ਮੀਨ ਦਾ ਰੌਲਾ’ ਵਿਚ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਇਲਜ਼ਾਮ
KS Makhan new song Controversy: ਪੰਜਾਬੀ ਗਾਇਕ ਕੇਐਸ ਮੱਖਣ (ਕੁਲਦੀਪ ਸਿੰਘ ਤੱਖਰ) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਗਾਇਕ ਅਤੇ ਉਸ ਦੇ ਸਾਥੀ ਸੱਤੀ ਲੋਹਾ ਖੇੜਾ ਦੇ ਨਵੇਂ ਗੀਤ ‘ਜ਼ਮੀਨ ਦਾ ਰੌਲਾ’ ਨੂੰ ਲੈ ਕੇ ਬਠਿੰਡਾ ਦੇ ਐਸਐਸਪੀ ਅਤੇ ਡੀਸੀ (ਡਿਪਟੀ ਕਮਿਸ਼ਨਰ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਕੇਐਸ ਮੱਖਣ ਦੇ ਨਵੇਂ ‘ਗੀਤ ਜ਼ਮੀਨ ਦਾ ਰੋਲਾ’ ਵਿਚ ਹਥਿਆਰਾਂ ਦਾ ਪ੍ਰਚਾਰ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦ੍ਰਿਸ਼ਾਂ ਨੂੰ ਹਟਾਉਣਾ ਚਾਹੀਦਾ ਹੈ। ਦੱਸ ਦੇਈਏ ਕਿ ਕੇਐਸ ਮੱਖਣ ਦੇ ਇਸ ਗੀਤ ਦੀ ਸ਼ੂਟਿੰਗ ਦੀਆਂ ਕੁੱਝ ਝਲਕੀਆਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਜਿਸ 'ਚ ਕੁੱਝ ਨੌਜਵਾਨ ਹਥਿਆਰਾਂ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ 'ਚੋਂ ਹਥਿਆਰਾਂ ਵਾਲੇ ਸੀਨ ਨੂੰ ਕਦੋਂ ਤਕ ਹਟਾਇਆ ਜਾਵੇਗਾ।
(For more news apart from Controversy over KS Makhan new song, stay tuned to Rozana Spokesman)