ਜਲੰਧਰ ਬਾਈਪਾਸ ਭੱਟੀਆਂ ਦੇ ਰਹਿਣ ਵਾਲੇ ਵਿੱਕੀ ਬਾਦਸ਼ਾਹ ਦੀ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ
ਜਲੰਧਰ: ਇਸ ਮਸ਼ਹੂਰ ਪੰਜਾਬੀ ਗਾਇਕ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ’ਚ ਸੋਗ ਛਾ ਗਿਆ ਹੈ। ਪੰਜਾਬੀ ਇੰਡਸਟਰੀ ਤੋਂ ਜਾਣਕਾਰੀ ਅਨੁਸਾਰ ਛੋਟੀ ਉਮਰ ਵਿਚ ਹੀ ਸੂਫ਼ੀ ਗਾਇਕੀ ਵਿਚ ਚੰਗਾ ਨਾਮ ਕਮਾਉਣਵਾਲੇ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਬੀਤੀ ਦੇਰ ਸ਼ਾਮ ਦੇਹਾਂਤ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਅਚਾਨਕ ਦਿਲ ਦੀ ਧੜਕਣ ਰੁਕਣ ਕਰ ਕੇ ਹੋਈ ਹੈ। ਦੱਸ ਦੇਈਏ ਕਿ ਜਲੰਧਰ ਬਾਈਪਾਸ ਭੱਟੀਆਂ ਦੇ ਰਹਿਣ ਵਾਲੇ ਵਿੱਕੀ ਬਾਦਸ਼ਾਹ ਦੀ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ ਜਿਨ੍ਹਾਂ ‘ਚੋਂ ਇੱਕ ਧੀ ਨੂੰ ਉਨ੍ਹਾਂ ਨੇ ਗੋਦ ਲਿਆ ਹੋਇਆ ਹੈ।
ਦੱਸਣਯੋਗ ਹੈ ਕਿ ਵਿੱਕੀ ਬਾਦਸ਼ਾਹ ਨੇ ਜਿੱਥੇ ਪੰਜਾਬੀ ਗਾਇਕੀ ‘ਚ ਵੱਡਾ ਨਾਮ ਕਮਾਇਆ ਉੱਥੇ ਹੀ ਉਨ੍ਹਾਂ ਨੂੰ ਜ਼ਿਆਦਾਤਰ ਪੀਰਾਂ ਦੀ ਦਰਗਾਹ ਜਾਗਰਣ ਤੇ ਗਾਉਂਦੇ ਸੁਣਿਆ ਗਿਆ। ਦੱਸ ਦੇਈਏ ਕਿ ਵਿੱਕੀ ਬਾਦਸ਼ਾਹ ਦੇ ਅਕਾਲ ਚਲਾਣੇ ਮਗਰੋ ਵੱਖ ਵੱਖ ਪੰਜਾਬੀ ਕਲਾਕਾਰਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਲਿਖਿਆ ਹੈ ਕਿ ਹੁਣ ਸਾਡੇ ਚ ਵੀਰ ਵਿੱਕੀ ਬਾਦਸ਼ਾਹ ਨਹੀਂ ਰਿਹਾ ਹੈ।
ਬਹੁਤ ਦੁਖ ਲੱਗ ਰਿਹਾ ਇਹ ਕਹਿੰਦੇ ਹੋਏ ਕਿ ਵਿੱਕੀ ਬਾਦਸ਼ਾਹ ਜੀ ਨਹੀ ਰਹੇ। ਮਿਸ ਯੂ ਵੀਰੇ ਅਲਵਿਦਾ ਸਦਾ ਲਈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਹੀ ਇਹ ਖਬਰ ਆਈ ਤਾਂ ਪੂਰੀ ਪੰਜਾਬੀ ਇੰਡਸਟਰੀ ਵਿਚ ਸੋਗ ਛਾ ਗਿਆ ਤੇ ਹਰ ਸਿੰਗਰ ਵਿੱਕੀ ਬਾਦਸ਼ਾਹ ਦੇ ਅਕਾਲ ਚਲਾਣੇ ਲਈ ਪੋਸਟ ਪਾ ਕੇ ਆਪਣਾ ਦੁਖ ਪ੍ਰਗਟ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਵਿੱਕੀ ਬਾਦਸ਼ਾਹ ਸੂਫੀ ਸੰਗੀਤ ਵਿਚ ਮੰਨਿਆ ਨਾਮ ਸੀ। ਵਿੱਕੀ ਬਾਦਸ਼ਾਹ ਦੇ ਚਲੇ ਜਾਣ ਨਾਲ ਸੂਫੀ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਕਾਫੀ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਜੋ ਕਦੀ ਪੂਰਾ ਨਹੀਂ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।