
ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਬੀਤੇ ਕੁਝ ਦਿਨ ...
ਚੰਡੀਗ੍ਹੜ : ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਬੀਤੇ ਕੁਝ ਦਿਨ ਪਹਿਲਾਂ ਸੁਰਵੀਨ ਚਾਵਲਾ ਨੇ ਅਪਣੇ ਪ੍ਰਸ਼ੰਸਕਾਂ ਨੂੰ ਇਕ ਧਮਾਕੇਦਾਰ ਸਰਪ੍ਰਾਈਜ਼ ਦਿਤਾ। ਦਰਅਸਲ ਸੁਰਵੀਨ ਨੇ ਅਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਦੱਸਿਆ ਕਿ ਉਹ ਗਰਭਵਤੀ ਹੈ।
Surveen Chawla
ਇਸ ਤੋਂ ਬਾਅਦ ਸੁਰਵੀਨ ਚਾਵਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਹੁਣ ਸੁਰਵੀਨ ਚਾਵਲਾ ਦੀ ਗੋਦ ਭਰਾਈ ਹੋਈ ਹੈ। ਸੁਰਵੀਨ ਚਾਵਲਾ ਜਲਦੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ ਜਿਸ ਦੀ ਹਾਲ ਹੀ 'ਚ ਗੋਦ ਭਰਾਈ ਦੀ ਰਸਮ ਕੀਤੀ ਗਈ।
Surveen Chawla
ਸੁਰਵੀਨ ਚਾਵਲਾ ਦੀ ਡਿਲੀਵਰੀ ਡੇਟ ਅਪ੍ਰੈਲ 'ਚ ਹੈ। ਇਸ ਮੌਕੇ ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਇਸ ਸੇਲੀਬ੍ਰੇਸ਼ਨ 'ਚ ਹਿੱਸਾ ਲਿਆ। ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਉਹ ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆਈ।
Surveen Chawla
ਇਸ ਖੁਸ਼ੀ 'ਚ ਅਦਾਕਾਰ ਸ਼ਰਦ ਕੇਲਕਰ, ਉਸ ਦੀ ਪਤਨੀ ਕੀਰਤੀ ਕੇਲਕਰ ਵੀ ਸ਼ਾਮਲ ਹੋਈ। ਸੁਰਵੀਨ ਨੇ 2015 'ਚ ਅਕਸ਼ੈ ਠੱਕਰ ਨਾਲ ਵਿਆਹ ਕੀਤਾ ਸੀ। ਜਿਸ ਦਾ ਖੁਲਾਸਾ ਉਸ ਨੇ ਵਿਆਹ ਤੋਂ ਦੋ ਸਾਲ ਬਾਅਦ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰ ਕੇ ਕੀਤਾ। ਸੁਰਵੀਨ ਅਪਣੇ ਕਰੀਅਰ ਲਾਈਨ 'ਚ ਕਈ ਸੀਰੀਅਲਾਂ 'ਚ ਵੀ ਕੰਮ ਕਰ ਚੁੱਕੀ ਹੈ।